ਨੈਸ਼ਨਲ ਡੈਸਕ— ਰਾਫੇਲ ਡੀਲ ਦੇ ਵਿਵਾਦ ‘ਤੇ ਕਾਂਗਰਸ ਅਤੇ ਮੋਦੀ ਸਰਕਾਰ ਆਹਮੋ-ਸਾਹਮਣੇ ਹਨ। ਭਾਰਤ ਅਤੇ ਫਰਾਂਸ ਸਰਕਾਰ ਵਿਚ ਹੋਈ ਇਸ ਡੀਲ ਨੂੰ ਮੁੱਦਾ ਬਣਾਉਂਦੇ ਹੋਏ ਕਾਂਗਰਸ ਮੋਦੀ ਸਰਕਾਰ ‘ਤੇ ਹਮਲਾ ਕਰ ਰਹੀ ਹੈ। ਉਂਝ ਹੀ ਇਸ ਡੀਲ ਨੂੰ ਲੈ ਕੇ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਸੂਤਰਾਂ ਮੁਤਾਬਕ ਸ਼ੁਰੂਆਤੀ ਦੌਰ ‘ਚ ਫ੍ਰੈਂਚ ਕੰਪਨੀ ਡਸਾਲਟ ਨੇ ਮੁਕੇਸ਼ ਅੰਬਾਨੀ ਦੀ ਸਵਾਤਿਵ ਵਾਲੀ ਰਿਲਾਇੰਸ ਇੰਡਸਟਰੀਜ਼ ਲਿਮਿਟਡ ਦੀ ਇਕ ਸਬਸਿਡਰੀ ਕੰਪਨੀ ਨਾਲ ਗਠਜੋੜ ਕਰਨ ਦਾ ਫੈਸਲਾ ਕੀਤਾ ਸੀ ਪਰ ਆਰ.ਆਈ.ਐੱਲ ਦੇ 2014 ਤੋਂ ਬਾਅਦ ਡਿਫੈਂਸ ਅਤੇ ਐਰੋਸਪੇਸ ਬਿਜ਼ਨਸ ਤੋਂ ਹਟਣ ਕਾਰਨ ਇਹ ਯੋਜਨਾ ਰੱਦ ਹੋ ਗਈ।
ਰਿਪੋਰਟ ਮੁਤਾਬਕ ਸ਼ੁਰੂਆਤੀ ਕਰਾਰ ‘ਚ ਲੜਾਕੂ ਵਿਮਾਨ ਖਰੀਦ ਕਰਾਰ ‘ਚ ਆਫਸੈੱਟ ਸਕੀਮ ਦਾ ਪ੍ਰਾਵਧਾਨ ਕੀਤਾ ਗਿਆ ਸੀ,ਜਿਸ ਦੇ ਤਹਿਤ ਫ੍ਰੈਂਚ ਕੰਪਨੀ ਡਸਾਲਟ ਨੂੰ ਭਾਰਤ ‘ਚ 1 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਨਾ ਸੀ। ਆਫਸੈੱਟ ਰਕਮ ਦਾ ਨਿਰਧਾਰਨ ਡੀਲ ਦੇ ਕੁੱਲ ਮੂਲ ਦੇ ਆਧਾਰ ‘ਤੇ ਕੀਤਾ ਗਿਆ ਸੀ। ਰਿਪੋਰਟ ਮੁਤਾਬਕ ਇਸ ਡੀਲ ‘ਚ ਆਫਸੈੱਟ ਇੰਡੀਆ ਸਾਲਿਊੂਸ਼ੰਸ ਨੇ ਵੀ ਦਿਲਚਸਪੀ ਦਿਖਾਈ ਸੀ। ਕੰਪਨੀ ਨੇ ਅਰਬਾਂ ਰੁਪਏ ਦੇ ਕਰਾਰ ‘ਚ ਸ਼ਾਮਲ ਹੋਣ ਲਈ ਡਸਾਲਟ ‘ਤੇ ਕਥਿਤ ਤੌਰ ‘ਤੇ ਦਬਾਅ ਵੀ ਪਵਾਇਆ ਸੀ ਪਰ ਗੱਲ ਨਹੀਂ ਬਣ ਸਕੀ। ਇਸ ਕੰਪਨੀ ਦੇ ਪ੍ਰਮੋਟਰ ਸੰਜੈ ਭੰਡਾਰੀ ਦੇ ਤਾਰ ਕਥਿਤ ਤੌਰ ‘ਤੇ ਰਾਹੁਲ ਗਾਂਧੀ ਦੇ ਜੀਜੇ ਰਾਬਰਟ ਵਾਡ੍ਰਾ ਨਾਲ ਜੁੜੇ ਸੀ। ਜਾਂਚ ਏਜੰਸੀਆਂ ਦੁਆਰਾ ਸਿੰਕਜ਼ਾ ਕੱਸਣ ‘ਤੇ ਭੰਡਾਰੀ ਫਰਵਰੀ 2017 ‘ਚ ਲੰਡਨ ਭੱਜ ਗਿਆ ਸੀ।ਜਿਸ ਤੋਂ ਬਾਅਦ ਆਫਸੈੱਟ ਸਾਲਿਊੂਸ਼ੰਸ ਬੰਦ ਹੋ ਗਈ।
ਫਾਈਟਰ ਵਿਮਾਨ ਦਾ ਠੇਕਾ ਹਾਸਿਲ ਕਰਨ ਵਾਲੀ ਰਾਫੇਲ ਨੂੰ ਨਿਜੀ ਖੇਤਰ ਤੋਂ ਪਾਰਟਨਰ ਚੁਣਨ ਦੀ ਛੂਟ ਦਿੱਤੀ ਗਈ ਸੀ। ਫ੍ਰੈਂਚ ਕੰਪਨੀ ਨੇ ਸ਼ੁਰੂਆਤ ‘ਚ ਟਾਟਾ ਗਰੁੱਪ ਨਾਲ ਪਾਰਟਨਰਸ਼ਿੱਪ ਨੂੰ ਲੈ ਕੇ ਗੱਲਬਾਤ ਕੀਤੀ ਸੀ। ਦੋ ਲੱਖ ਕਰੋੜ ਰੁਪਏ ਮੂਲ ਦੇ ਇਸ ਡੀਲ ‘ਚ ਅਮਰੀਕਾ ਦੀ ਬੋਇੰਗ ਅਤੇ ਲਾਕਹੀਡ ਮਾਰਟਿਨ ਵਰਗੀਆਂ ਕੰਪਨੀਆਂ ਵੀ ਸ਼ਾਮਲ ਸੀ। ਟਾਟਾ ਗਰੁੱਪ ਦੇ ਅਮਰੀਕੀ ਕੰਪਨੀ ਨਾਲ ਜਾਣ ਨਾਲ ਡਸਾਟਲ ਨੇ ਪਾਰਟਨਰਸ਼ਿੱਪ ਨੂੰ ਲੈ ਕੇ ਆਰ.ਆਈ.ਐੱਲ ਨਾਲ ਗੱਲਬਾਤ ਸ਼ੁਰੂ ਕੀਤੀ ਸੀ।
ਰਾਫੇਲ ਅਤੇ ਯੂਰੋਫਾਈਟਰ ਨੂੰ ਹਵਾਈ ਫੌਜ ਵਲੋਂ ਸ਼ਾਰਟਲਿਸਟ ਕੀਤੇ ਜਾਣ ਦੇ ਕੁਝ ਹਫਤੇ ਬਾਅਦ ਮਈ 2011 ‘ਚ ਆਰ.ਏ.ਟੀ.ਐੱਲ. ਨੇ ਪਾਰਟਨਰਸ਼ਿੱਪ ਦੀ ਤਿਆਰੀ ਦੇ ਮੱਦੇਨਜ਼ਰ ਸੀਨੀਅਰ ਐਗਜਿਕਿਊਟਿਵਸ ਦੀ ਹਾਇਰਿੰਗ ਵੀ ਸ਼ੁਰੂ ਕਰ ਦਿੱਤੀ। ਜਨਵਰੀ 2012 ‘ਚ ਇਸ ਕਾਂਟਰੈਕਟ ਲਈ ਸਭ ਤੋਂ ਘੱਟ ਬਿਡ ਕਰਨ ਵਾਲੀ ਕੰਪਨੀ ਦੇ ਤੌਰ ‘ਤੇ ਸਾਹਮਣੇ ਆਈ ਸੀ ਅਤੇ ਡਿਫੈਂਸ ਮਿਨਿਸਟ੍ਰੀ ਦੇ ਨਾਲ ਪ੍ਰਾਈਸ ਨੂੰ ਲੈ ਕੇ ਮੋਲਭਾਵ ਸ਼ੁਰੂ ਕੀਤਾ ਸੀ। ਇਸ ‘ਚ ਆਫਸੈੱਟ ਪਲਾਨ ਅਤੇ ਐੱਚ.ਏ.ਐੱਲ ਦੇ ਨਾਲ ਕਾਂਟਰੈਕਟ ਦੀ ਸ਼ਰਤਾਂ ਸ਼ਾਮਲ ਸੀ। 2014 ‘ਚ ਦੂਜੀ ਸਰਕਾਰ ਆਉਣ ਦੇ ਬਾਅਦ ਮੁਕੇਸ਼ ਅੰਬਾਨੀ ਦੀ ਕੰਪਨੀ ਐਰੋਸਪੇਸ ਸੈਕਟਰ ‘ਚ ਆਪਣੇ ਨਾਲ ਅਜਮਾਉਣ ਤੋਂ ਪਿੱਛੇ ਹੱਟ ਗਈ। ਇਸ ਤੋਂ ਬਾਅਦ ਆਫਸੈੱਟਸ ਸਾਲਯੂਸ਼ਨ ਨੇ ਇਕ ਵਾਰ ਫਿਰ ਤੋਂ ਦਸਾ ਨਾਲ ਸੰਪਰਕ ਸਾਧਿਆ ਸੀ ਪਰ ਪ੍ਰਮੋਟਰ ਦਾ ਤਾਰ ਰਾਬਰਟ ਵਾਡ੍ਰਾ ਨਾਲ ਜੁੜੇ ਹੋਣ ਕਾਰਨ ਗੱਲ ਨਹੀਂ ਬਣ ਸਕੀ ਸੀ।