ਆਲੀਆ ਦਾ ਕਿਰਦਾਰ … ਸੜਕ-2 ‘ਚ ਆਲੀਆ ਭੱਟ ਮੁੱਖ ਕਿਰਦਾਰ ਨਿਭਾਏਗੀ। ਫ਼ਿਲਮ ਦੀ ਕਹਾਣੀ ਕਾਫ਼ੀ ਹੱਦ ਤਕ ਉਸ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆਵੇਗੀ …
ਬੌਲੀਵੁਡ ਸਟਾਰ ਸੰਜੇ ਦੱਤ ਦਾ ਕਹਿਣ ਹੈ ਕਿ ਸੜਕ-2 ਇੱਕ ਇਮੋਸ਼ਨਲ ਫ਼ਿਲਮ ਹੋਵੇਗੀ। ਮਸ਼ਹੂਰ ਫ਼ਿਲਮਸਾਜ਼ ਮਹੇਸ਼ ਭੱਟ ਨੇ ਸਾਲ 1991 ‘ਚ ਸੰਜੈ ਦੱਤ, ਪੂਜਾ ਭੱਟ ਅਤੇ ਸਦਾਸ਼ਿਵ ਅਮਰਾਪੁਰਕਰ ਨੂੰ ਲੈ ਕੇ ਸੁਪਰਹਿੱਟ ਫ਼ਿਲਮ ਸੜਕ ਬਣਾਈ ਸੀ। ਪੂਜਾ ਭੱਟ ਹੁਣ ਇਸ ਫ਼ਿਲਮ ਦਾ ਸੀਕੁਅਲ ਬਣਾਉਣ ਜਾ ਰਹੀ ਹੈ। ਇਸ ਸੀਕੁਅਲ ‘ਚ ਪੂਜਾ ਭੱਟ, ਆਲੀਆ ਭੱਟ, ਸੰਜੇ ਦੱਤ, ਆਦਿ ਸਿਤਾਰੇ ਨਜ਼ਰ ਆਉਣਗੇ। ਅਦਾਕਾਰ ਸੁਸ਼ਾਂਤ ਸਿੰਘ ਰਾਪੂਤ ਵੀ ਇਸ ਫ਼ਿਲਮ ਦਾ ਹਿੱਸਾ ਹੋ ਸਕਦਾ ਹੈ। ਸੰਜੈ ਦੱਤ ਨੇ ਇਸ ਫ਼ਿਲਮ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਫ਼ਿਲਮ ਸੜਕ-2 ਇੱਕ ਇਮੋਸ਼ਨਲ ਫ਼ਿਲਮ ਹੋਵੇਗੀ। ਪਹਿਲੀ ਫ਼ਿਲਮ ਸੜਕ ਪਿਆਰ ‘ਚ ਪਏ ਇੱਕ ਮੁੰਡੇ ਦੀ ਕਹਾਣੀ ਸੀ ਜਿਸ ‘ਚ ਉਸ ਨੂੰ ਆਪਣੇ ਪਿਆਰ ਲਈ ਸਮਾਜ ਨਾਲ ਲੜਦੇ ਹੋਏ ਦਿਖਾਇਆ ਗਿਆ ਸੀ ਜਦਕਿ ਸੜਕ-2 ਬਾਰੇ ਸੰਜੇ ਦੱਤ ਨੇ ਦੱਸਿਆ ਕਿ ਇਸ ਦੀ ਕਹਾਣੀ ਪਹਿਲੀ ਫ਼ਿਲਮ ਦੀ ਕਹਾਣੀ ਤੋਂ ਕਈ ਸਾਲ ਮਗਰੋਂ ਸ਼ੁਰੂ ਹੋਵੇਗੀ। ਕਿਹਾ ਜਾ ਰਿਹਾ ਹੈ ਕਿ ਸੜਕ-2 ਦਾ ਮੁੱਖ ਕਿਰਦਾਰ ਹੁਣ ਇੱਕ ਕੁੜੀ ਯਾਣੀ ਆਲੀਆ ਭੱਟ ਨਿਭਾਏਗੀ। ਉਹ ਇੱਕ ਨਸ਼ਾ ਖੋਰ ਯਾਣੀ ਸੰਜੇ ਦੱਤ ਨੂੰ ਜਿਊਂਦੇ ਰਹਿਣ ‘ਚ ਉਸ ਦੀ ਮਦਦ ਕਰੇਗੀ। ਇਹ ਫ਼ਿਲਮ ਅਗਲੇ ਸਾਲ ਨਵੰਬਰ ਮਹੀਨੇ ਰਿਲੀਜ਼ ਕੀਤੀ ਜਾਵੇਗੀ। ਸਿਨੇਮਾ ਪ੍ਰੇਮੀ ਇੱਕ ਵਾਰ ਫ਼ਿਰ ਸੰਜੇ ਦੱਤ ਅਤੇ ਭੱਟ ਨੂੰ ਪਰਦੇ ‘ਤੇ ਇਕੱਠਿਆਂ ਦੇਖਣ ਲਈ ਉਤਸ਼ਾਹਿਤ ਹਨ। ਵੈਸੇ ਇਸ ਫ਼ਿਲਮ ਦੇ ਬਣਨ ਦੀ ਕਾਫ਼ੀ ਸਮੇਂ ਤੋਂ ਚਰਚਾ ਚੱਲ ਰਹੀ ਹੈ, ਪਰ ਹੁਣ ਲਗਭਗ ਇਸ ਲਈ ਸਭ ਕੁੱਝ ਤੈਅ ਕਰ ਲਿਆ ਗਿਆ ਹੈ। ਜਲਦੀ ਹੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਜਾਵੇਗੀ।