ਮਾਂ ਬਣਨ ਤੋਂ ਬਾਅਦ ਕਰੀਨਾ ਨੇ ਫ਼ਿਲਮ ਵੀਰੇ ਦੀ ਵੈਡਿੰਗ ਨਾਲ ਪਰਦੇ ‘ਤੇ ਦਮਦਾਰ ਵਾਪਸੀ ਕੀਤੀ ਹੈ। ਕਰੀਨਾ ਦੀ ਇਸ ਕਾਮਯਾਬੀ ਦਾ ਰਾਜ਼ ਉਸ ਦੀ ਫ਼ਿਟਨੈੱਸ ਹੈ। ਇਸ ਸਮੇਂ ਉਸ ਕੋਲ ਕਈ ਵੱਡੀਆਂ ਬੌਲੀਵੁਡ ਫ਼ਿਲਮਾਂ ਹਨ …
ਬੌਲੀਵੁਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੂੰ ਅਕਸਰ ਜਿਮ ਦੇ ਬਾਹਰ ਦੇਖਿਆ ਜਾਂਦਾ ਹੈ। ਹਾਲ ਹੀ ‘ਚ ਕਰੀਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਚਰਚਿਤ ਹੋ ਰਿਹਾ ਹੈ। ਇਸ ਵੀਡੀਓ ‘ਚ ਉਹ ਜਿਮ ਵਿੱਚ ਕਾਫ਼ੀ ਸਖ਼ਤ ਵਰਕ-ਆਊਟ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਕਰੀਨਾ ਦੀ ਟ੍ਰੇਨਰ ਨਮਰਤਾ ਪੁਰੋਹਿਤ ਨੇ ਆਪਣੇ ਇਨਸਟਾਗ੍ਰਾਮ ਐਕਾਊਂਟ ‘ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਕਰੀਨਾ ਬੇਹੱਦ ਔਖਾ ਵਰਕ-ਆਊਟ ਕਰਦੀ ਨਜ਼ਰ ਆ ਰਹੀ ਹੈ। ਅਸਲ ‘ਚ ਕਰੀਨਾ ਆਪਣੀ ਫ਼ਿਟਨੈੱਸ ਨੂੰ ਲੈ ਕੇ ਕਾਫ਼ੀ ਸੁਚੇਤ ਰਹਿੰਦੀ ਹੈ। ਕਰੀਨਾ ਦੇ ਫ਼ੈਨਜ਼ ਉਸ ਦੀ ਇਸ ਵੀਡੀਓ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਹਾਲ ਹੀ ‘ਚ ਇੱਕ ਫ਼ੈਸ਼ਨ ਸ਼ੋਅ ਦੌਰਾਨ ਕਰੀਨਾ ਨੇ ਆਪਣੇ ਹੁਸਨ ਦੇ ਚੰਗੇ ਜਲਵੇ ਦਿਖਾਏ ਹਨ। ਸ਼ੋਅ ਦੌਰਾਨ ਕਰੀਨਾ ਦੀ ਖ਼ੂਬਸੂਰਤੀ ਅਤੇ ਫ਼ਿਟਨੈੱਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਵੈਸੇ ਵੀ ਕਰੀਨਾ ਨੇ ਮਾਂ ਬਣਨ ਤੋਂ ਬਾਅਦ ਸਖ਼ਤ ਵਰਕ-ਆਊਟ ਅਤੇ ਆਪਣੀ ਮਿਹਨਤ ਨਾਲ ਖ਼ੁਦ ਨੂੰ ਫ਼ਿਟ ਕਰ ਕੇ ਮੁੜ ਪਰਦੇ ‘ਤੇ ਫ਼ਿਲਮ ਵੀਰੇ ਦੀ ਵੈਡਿੰਗ ਨਾਲ ਜ਼ਬਰਦਸਤ ਵਾਪਸੀ ਕੀਤੀ ਹੈ। ਇਹ ਉਸ ਦੀ ਫ਼ਿਟਨੈੱਸ ਦੀ ਵਜ੍ਹਾ ਹੀ ਹੈ ਕਿ ਉਸ ਦੇ ਫ਼ੈਨਜ਼ ਦੀ ਗਿਣਤੀ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਹੋ ਗਈ ਹੈ। ਦੱਸਣਯੋਗ ਹੈ ਕਿ ਜਲਦੀ ਹੀ ਕਰੀਨਾ ਕਪੂਰ ਆਪਣੀ ਅਗਲੀ ਫ਼ਿਲਮ ਗੁੱਡ ਨਿਊਜ਼ ‘ਚ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ ‘ਚ ਉਹ ਪੂਰੇ 9 ਸਾਲ ਬਾਅਦ ਅਕਸ਼ੈ ਕੁਮਾਰ ਨਾਲ ਜੋੜੀ ਬਣਾਏਗੀ। ਇਸ ਫ਼ਿਲਮ ‘ਚ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਅਤੇ ਅਦਾਕਾਰਾ ਕਿਆਰਾ ਅਡਵਾਨੀ ਵੀ ਅਹਿਮ ਕਿਰਦਾਰ ‘ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਕਰੀਨਾ ਨੇ ਤਖ਼ਤ ਵੀ ਸਾਈਨ ਕਰ ਲਈ ਹੈ।