ਜੰਮੂ/ਨਵੀਂ ਦਿੱਲੀ – ਜੰਮੂ ਵਿਚ ਕੌਮਾਂਤਰੀ ਸਰਹੱਦ ‘ਤੇ ਤਾਇਨਾਤ ਸੁਰੱਖਿਆ ਫੋਰਸ (ਬੀ.ਐਸ.ਐਫ.) ਦਾ ਇਕ ਜਵਾਨ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ। ਫੌਜ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਪਾਕਿਸਤਾਨ ਵਲੋਂ ਬਿਨਾਂ ਉਕਸਾਵੇ ਦੇ ਸਰਹੱਦ ਪਾਰ ਤੋਂ ਕੀਤੀ ਗਈ ਗੋਲੀਬਾਰੀ ਵਿਚ ਨੌਜਵਾਨ ਜ਼ਖਮੀ ਹੋ ਗਿਆ ਹੋਣਾ ਹੈ, ਜਿਸ ਦੀ ਭਾਲ ਲਈ ਟੀਮ ਨੂੰ ਭੇਜਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਘਟਨਾ ਕੌਮਾਂਤਰੀ ਸਰਹੱਦ ਦੇ ਆਰ.ਐਸ. ਪੁਰਾ ਸੈਕਟਰ ਵਿਚ ਵਾਪਰੀ, ਜਦੋਂ ਪਾਕਿਸਤਾਨ ਨੇ ਬੀ.ਐਸ.ਐਫ. ਦੀਆਂ ਕੁਝ ਚੌਕੀਆਂ ਸਮੇਤ ਭਾਰਤ ਦੇ ਕਈ ਰਿਹਾਇਸ਼ੀ ਇਲਾਕਿਆਂ ‘ਤੇ ਵੀ ਗੋਲੀਬਾਰੀ ਕਰ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਭਾਰਤੀ ਫੌਜ ਵਲੋਂ ਵੀ ਗੋਲੀਬਾਰੀ ਦਾ ਜਵਾਬ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਲਾਪਤਾ ਜਵਾਨ ਦੀ ਭਾਲ ਲਈ ਵੀ ਮੁਹਿੰਮ ਚਲਾਈ ਗਈ ਹੈ, ਜੋ ਸ਼ਾਇਦ ਬਾੜ ਨੇੜਲੇ ਇਲਾਕੇ ਵਿਚ ਸੀ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹੋ ਸਕਦਾ ਹੈ ਕਿ ਜਵਾਨ ਨੂੰ ਗੋਲੀ ਲੱਗ ਗਈ ਹੋਵੇ ਅਤੇ ਉਹ ਜ਼ਖਮੀ ਹਾਲਤ ਵਿਚ ਉਥੇ ਮਦਦ ਦੀ ਉਡੀਕ ਵਿਚ ਹੋਵੇ। ਉਸ ਦੀ ਭਾਲ ਕਰਨ ਲਈ ਅਤੇ ਉਸ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਮੁਹਿੰਮ ਚਲਾਈ ਗਈ ਹੈ।