ਨਵੀਂ ਦਿੱਲ— ਆਂਧਰਾ ਪ੍ਰਦੇਸ਼ ‘ਚ ਕੁਰਨੂਲ ਰੈਲੀ ‘ਚ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੀ.ਐੱਮ. ਮੋਦੀ ‘ਤੇ ਜੰਮ ਕੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਕਿਹਾ ਹੈ ਕਿ ਰੇਪ ਦੀਆਂ ਘਟਨਾਵਾਂ ਨਾਲ ਦੇਸ਼ ਦਾ ਸਿਰ ਸ਼ਰਮ ਨਾਲ ਝੁਕਿਆ ਹੈ। ਪੀ.ਐੱਮ ਦੀ ਖਾਮੋਸ਼ੀ ਗਵਾਰਾ ਨਹੀਂ। ਉਨ੍ਹਾਂ ਨੇ ਕਿਹਾ ਕਿ ਸੱਤਾ ‘ਚ ਆਏ ਤਾਂ ਪੈਟਰੋਲ ਜੀ.ਐੱਸ.ਟੀ ਦੇ ਦਾਇਰੇ ‘ਚ ਲਿਆਵਾਂਗੇ। ਰਾਹੁਲ ਨੇ ਕਿਹਾ ਕਿ ਭਾਰਤ ਦੀ ਬੈਕਿੰਗ ਵਿਵਸਥਾ 10-15 ਲੋਕਾਂ ਦੇ ਹੱਥ ‘ਚ ਹੈ।
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਭੋਪਾਲ ‘ਚ ਪਾਰਟੀ ਕਾਰਜ ਕਰਤਾ ਦੇ ਨਾਲ ਸੰਵਾਦ ‘ਚ ਕਿਹਾ ਸੀ ਕਿ ਦੇਸ਼ਭਰ ਦੇ ਕਿਸਾਨ ਭਾਈ ਇਸ ਗੱਲ ਲਈ ਤਿਆਰ ਹੋ ਜਾਣ ਕਿ 2019 ‘ਚ ਕਾਂਗਰਸ ਸੱਤਾ ‘ਚ ਆਵੇਗੀ ਅਤੇ ਅਸੀਂ ਕਿਸਾਨਾਂ ਦਾ ਕਰਜ਼ ਮੁਆਫ ਕਰਾਂਗੇ। ਚੋਣ ਵਾਅਦੇ ਦੀ ਇਸ ਵੱਡੀ ਲਕੀਰ ਦੇ ਜ਼ਰੀਏ ਵਿਰੋਧੀ ਗਠਜੋੜ ਨੂੰ ਸਿਆਸੀ ਚਰਚਾ ਦੇ ਕੇਂਦਰ ‘ਚ ਲਿਆਉਣ ਦੇ ਲਿਹਾਜ ਨਾਲ ਇਹ ਕਾਂਗਰਸ ਦੀ ਗੰਭੀਰ ਕੋਸ਼ਿਸ਼ ਮੰਨੀ ਜਾ ਰਹੀ ਹੈ।