ਛੋਲੇ ਭਟੂਰੇ, ਪੂਰੀ ਛੋਲੇ ਤਾਂ ਸਾਰੇ ਹੀ ਬਹੁਤ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਅਮ੍ਰਿਤਸਰੀ ਛੋਲੇ ਬਣਾਉਣ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਇਹ ਖਾਣ ‘ਚ ਬਹੁਤ ਹੀ ਸੁਆਦੀ ਹੁੰਦੇ ਹਨ। ਸਵੇਰੇ ਨਾਸ਼ਤੇ ‘ਚ ਤੁਸੀਂ ਇਸ ਨੂੰ ਸਰਵ ਕਰੋ ਤਾਂ ਗੱਲ ਹੀ ਬਣ ਜਾਂਦੀ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ
ਕਾਬਲੀ ਛੋਲੇ – 200 ਗ੍ਰਾਮ
ਪਾਣੀ – 2 ਲੀਟਰ (ਦੋ ਹਿਸਿਆਂ ਵਿੱਚ ਵੰਡਿਆ ਹੋਇਆ)
ਟੀ ਬੈਗ – 1
ਤੇਲ – 2 ਚੱਮਚ
ਬਟਰ – 1 ਚੱਮਚ
ਸਟਾਰ ਐਨੇਸੀ (ਚੱਕਰ ਫੁਲ) – 1
ਤੇਜ ਪੱਤਾ – 1
ਲੌਂਗ – 5
ਦਾਲਚੀਨੀ – 1 ਇੰਚ
ਮੇਥੀ ਦੇ ਬੀਜ – 1/4 ਚੱਮਚ
ਪਿਆਜ਼ – 70 ਗ੍ਰਾਮ
ਅਦਰਕ – 1 ਚੱਮਚ
ਲਸਣ – 1 ਚੱਮਚ
ਹਰੀ ਮਿਰਚ ਦਾ ਪੇਸਟ – 1 ਚੱਮਚ
ਟਮਾਟਰ ਪਿਊਰੇ – 100 ਗ੍ਰਾਮ
ਹਿੰਗ – 1/4 ਚੱਮਚ
ਹਲਦੀ – 1/2 ਚੱਮਚ
ਧਨੀਆ ਪਾਊਡਰ – 2 ਚੱਮਚ
ਜ਼ੀਰਾ ਪਾਊਡਰ – 1/2 ਚੱਮਚ
ਪੈਪਰਿਕਾ – 1/2 ਚੱਮਚ
ਚਨਾ ਮਸਾਲਾ ਪਾਊਡਰ – 2 ਚੱਮਚ
ਕਾਲੀ ਇਲਾਇਚੀ – 1
ਨਮਕ – 1 ਚੱਮਚ
ਚਾਟ ਮਸਾਲਾ – 1/2 ਚੱਮਚ
ਵਿਧੀ-
1. ਸਭ ਤੋਂ ਪਹਿਲਾਂ 1 ਲੀਟਰ ਪਾਣੀ ਵਿੱਚ 200 ਗ੍ਰਾਮ ਛੋਲੇ ਰਾਤ ਭਿਉਂ ਕੇ ਰੱਖ ਲਓ।
2. ਹੁਣ ਕੁੱਕਰ ‘ਚ 1 ਲੀਟਰ ਪਾਣੀ ਗਰਮ ਕਰ ਕੇ ਉਸ ਵਿੱਚ ਭਿੱਜੇ ਹੋਏ ਛੋਲੇ, 1 ਟੀ ਬੈਗ ਪਾਓ ਅਤੇ ਢੱਕਣ ਨਾਲ ਕਵਰ ਕਰ ਕੇ 4 ਸੀਟੀਆਂ ਲਗਾਉਣ ਲਈ ਰੱਖ ਦਿਓ।
3. ਇਸ ਤੋਂ ਬਾਅਦ ਪਾਣੀ ‘ਚੋਂ ਵੱਖ ਕਰਕੇ ਇਸ ਨੂੰ ਇੱਕ ਪਾਸੇ ਰੱਖ ਦਿਓ।
4. ਕੜ੍ਹਾਈ ਵਿੱਚ 2 ਚੱਮਚ ਤੇਲ ਅਤੇ 1 ਚੱਮਚ ਬਟਰ ਗਰਮ ਕਰ ਕੇ ਇਸ ਵਿੱਚ 1 ਸਟਾਰ ਐਨੇਸੀ, 1 ਤੇਜ ਪੱਤਾ, 5 ਲੌਂਗ, 1 ਇੰਚ ਦਾਲਚੀਨੀ, 1/4 ਚੱਮਚ ਮੇਥੀ ਦੇ ਬੀਜ ਪਾ ਕੇ ਹਿਲਾਓ।
5. ਫ਼ਿਰ 70 ਗ੍ਰਾਮ ਪਿਆਜ਼ ਪਾ ਕੇ ਚੰਗੀ ਤਰ੍ਹਾਂ ਨਾਲ ਪਕਾਓ ਅਤੇ ਬਾਅਦ ਵਿੱਚ 1 ਚੱਮਚ ਅਦਰਕ, 1 ਚੱਮਚ ਲਸਣ ਮਿਕਸ ਕਰ ਕੇ 2-3 ਮਿੰਟ ਤਕ ਭੁੰਨ ਲਓ।
6. ਹੁਣ ਇਸ ਵਿੱਚ 1 ਚੱਮਚ ਹਰੀ ਮਿਰਚ ਦਾ ਪੇਸਟ ਮਿਲਾਓ ਅਤੇ ਫ਼ਿਰ 100 ਗ੍ਰਾਮ ਟਮਾਟਰ ਪਿਊਰੇ ਪਾ ਕੇ 3 ਤੋਂ 5 ਮਿੰਟ ਤਕ ਪਕਾਓ।
7. ਫ਼ਿਰ 1/4 ਚੱਮਚ ਹਿੰਗ ਮਿਕਸ ਕਰੋ ਅਤੇ ਬਾਅਦ ਵਿੱਚ 1/2 ਚੱਮਚ ਹਲਦੀ ਪਾ ਕੇ ਹਿਲਾਓ।
8. ਇਸ ਤੋਂ ਬਾਅਦ 2 ਚੱਮਚ ਧਨੀਆ ਪਾਊਡਰ, 1/2 ਚੱਮਚ ਜ਼ੀਰਾ ਪਾਊਡਰ, 1/2 ਚੱਮਚ ਪੈਪਰਿਕਾ, 2 ਚੱਮਚ ਚਨਾ ਮਸਾਲਾ ਪਾਊਡਰ ਚੰਗੀ ਤਰ੍ਹਾਂ ਨਾਲ ਮਿਲਾਓ।
9. ਹੁਣ ਉਬਲ਼ੇ ਹੋਏ ਛੋਲੇ ਮਿਲਾ ਕੇ 5 ਤੋਂ 7 ਮਿੰਟ ਤਕ ਪਕਾ ਲਓ।
10. ਇਸ ਨੂੰ ਪਕਾਉਣ ਤੋਂ ਬਾਅਦ 1 ਕਾਲੀ ਇਲਾਇਚੀ, 1 ਚੱਮਚ ਨਮਕ, 1/2 ਚੱਮਚ ਚਾਟ ਮਸਾਲਾ ਮਿਲਾਓ ਅਤੇ ਉਬਾਲ ਲਓ।
11. ਅਮ੍ਰਿਤਸਰੀ ਛੋਲੇ ਬਣ ਕਰ ਤਿਆਰ ਹੈ। ਇਸ ਨੂੰ ਪਿਆਜ਼ ਦੇ ਸਲਾਇਸਿਜ਼ ਨਾਲ ਗਾਰਨਿਸ਼ ਕਰ ਕੇ ਨਾਨ ਜਾਂ ਪੂਰੀ ਨਾਲ ਸਰਵ ਕਰੋ।