ਜੇ ਤੁਸੀਂ ਨਾਨ-ਵੈੱਜ ਖਾਣ ਦੇ ਸ਼ੌਕੀਨ ਹੋ ਤਾਂ ਇਸ ਵਾਰ ਚਿਕਨ ਕੀਮਾ ਸਬਜ਼ੀ ਨਹੀਂ ਕੀਮਾ ਪਰੌਂਠਾ ਬਣਾ ਕੇ ਖਾਓ। ਇਹ ਖਾਣ ‘ਚ ਬਹੁਤ ਹੀ ਸੁਆਦ ਅਤੇ ਸਿਹਤ ਲਈ ਹੈਲਦੀ ਵੀ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ …
ਸਮੱਗਰੀ
(ਭਰਾਈ ਲਈ)
ਤੇਲ 1 ਚੱਮਚ
ਜ਼ੀਰਾ 1/2 ਚੱਮਚ
ਪਿਆਜ਼ 55 ਗ੍ਰਾਮ
ਹਰੀ ਮਿਰਚ 1 ਚੱਮਚ
ਅਦਰਕ-ਲਸਣ ਪੇਸਟ 1 ਚੱਮਚ
ਮਟਨ ਕੀਮਾ 500 ਗ੍ਰਾਮ
ਧਨੀਆ ਪਾਊਡਰ 1 ਚੱਮਚ
ਜ਼ੀਰਾ ਪਾਊਡਰ 1 ਚੱਮਚ
ਗਰਮ ਮਸਾਲਾ 1/4 ਚੱਮਚ
ਨਮਕ 1 ਚੱਮਚ
ਨਿੰਬੂ ਦਾ ਰਸ 1 ਚੱਮਚ
ਧਨੀਆ 2 ਚੱਮਚ
(ਆਟੇ ਲਈ)
ਕਣਕ ਦਾ ਆਟਾ 275 ਗ੍ਰਾਮ
ਦਹੀਂ 55 ਗ੍ਰਾਮ
ਅਜਵਾਇਨ ਦੇ ਬੀਜ 1/2 ਚੱਮਚ
ਤੇਲ 140 ਮਿਲੀਲੀਟਰ
ਤੇਲ ਬਰੱਸ਼ ਕਰਨ ਲਈ
ਬਣਾਉਣ ਦੀ ਵਿਧੀ
(ਭਰਾਈ ਲਈ)
1. ਪੈਨ ‘ਚ 1 ਚੱਮਚ ਤੇਲ ਗਰਮ ਕਰ ਕੇ, 1/2 ਚੱਮਚ ਜ਼ੀਰਾ, 55 ਗ੍ਰਾਮ ਪਿਆਜ਼ ਪਾ ਕੇ ਚੰਗੀ ਤਰ੍ਹਾਂ ਨਾਲ ਪਕਾਓ।
2. ਫ਼ਿਰ 1 ਚੱਮਚ ਹਰੀ ਮਿਰਚ ਮਿਲਾ ਕੇ 1 ਚੱਮਚ ਅਦਰਕ-ਲਸਣ ਦੀ ਪੇਸਟ ਪਾਓ ਅਤੇ 2-3 ਮਿੰਟ ਤਕ ਭੁੰਨ ਲਓ।
3. ਫ਼ਿਰ 500 ਗ੍ਰਾਮ ਮਟਨ ਕੀਮਾ, 1 ਚੱਮਚ ਧਨੀਆ ਪਾਊਡਰ, 1 ਚੱਮਚ ਜ਼ੀਰਾ ਪਾਊਡਰ, 1/4 ਚੱਮਚ ਗਰਮ ਮਸਾਲਾ, 1 ਚੱਮਚ ਨਮਕ ਚੰਗੀ ਤਰ੍ਹਾਂ ਨਾਲ ਮਿਕਸ ਕਰੋ ਅਤੇ ਓਦੋਂ ਤਕ ਪਕਾਓ ਜਦੋਂ ਤਕ ਕਿ ਇਹ ਗਹਿਰੇ ਭੂਰੇ ਰੰਗ ਦਾ ਨਾ ਹੋ ਜਾਵੇ।
4. ਫ਼ਿਰ 1 ਚੱਮਚ ਨਿੰਬੂ ਦਾ ਰਸ, 2 ਚੱਮਚ ਧਨੀਆ ਮਿਲਾ ਕੇ ਇੱਕ ਸਾਈਡ ਰੱਖ ਦਿਓ।
(ਆਟੇ ਲਈ)
5. ਬਾਊਲ ‘ਚ ਸਾਰੀਆਂ ਸਮੱਗਰੀਆਂ ਪਾ ਕੇ ਨਰਮ ਆਟੇ ਦੀ ਤਰ੍ਹਾਂ ਗੁੰਨ ਲਓ।
(ਬਾਕੀ ਦੀ ਤਿਆਰੀ)
6. ਆਟੇ ‘ਚ ਕੁੱਝ ਹਿੱਸਾ ਪਾ ਕੇ ਗੇਂਦ ਦੇ ਆਕਾਰ ‘ਚ ਗੋਲ ਕਰ ਲਓ। (ਵੀਡਿਓ ਦੇਖੋ)
7. ਫ਼ਿਰ ਇਸ ਨੂੰ ਰੋਟੀ ਦੀ ਤਰ੍ਹਾਂ ਵੇਲ ਲਓ ਅਤੇ ਇਸ ਦੇ ਉੱਪਰ ਤਿਆਰ ਕੀਤਾ ਹੋਇਆ ਮਿਸ਼ਰਣ ਦੇ ਕੁੱਝ ਚੱਮਚ ਪਾਓ ਅਤੇ ਫ਼ੈਲਾ ਲਓ।
8. ਫ਼ਿਰ ਇਸ ਨੂੰ ਦੂਜੀ ਵੇਲੀ ਹੋਈ ਰੋਟੀ ਨਾਲ ਕਵਰ ਕਰੋ ਅਤੇ ਕਿਨਾਰਿਆਂ ਤੋਂ ਚੰਗੀ ਤਰ੍ਹਾਂ ਨਾਲ ਬੰਦ ਕਰ ਦਿਓ ਤਾਂ ਕਿ ਮਿਸ਼ਰਣ ਬਾਹਰ ਨਾ ਨਿਕਲ ਸਕੇ।
9. ਫ਼ਿਰ ਇਸ ਦੇ ਉੱਪਰ ਥੋੜ੍ਹਾ ਜਿਹਾ ਸੁੱਕਾ ਆਟਾ ਛਿੜਕੋ ਅਤੇ ਇਸ ਨੂੰ ਪਰੌਂਠਿਆਂ ਦੀ ਤਰ੍ਹਾਂ ਵੇਲ ਲਓ।
10. ਤਵੇ ਨੂੰ ਗਰਮ ਕਰ ਕੇ ਉਸ ‘ਤੇ ਪਰੌਂਠਾ ਪਾਓ ਅਤੇ ਘੱਟ ਗੈਸ ‘ਤੇ ਤਿੰਨ ਮਿੰਟ ਤਕ ਸੇਕੋ। ਫ਼ਿਰ ਇਸ ਨੂੰ ਪਲੇਟ ‘ਤੇ ਪਾ ਕੇ ਇਸ ਉੱਪਰ ਤੇਲ ਫ਼ੈਲਾਓ।
11. ਫ਼ਿਰ ਇਸ ਨੂੰ ਪਲਟ ਕੇ ਦੂਜੀ ਸਾਈਡ ਤੋਂ ਵੀ ਫ਼ੈਲਾਓ ਅਤੇ ਘੱਟ ਗੈਸ ‘ਤੇ ਸੁਨਿਹਰੀ ਭੂਰਾ ਹੋਣ ਤਕ ਸੇਕ ਲਓ।
12. ਕੀਮਾ ਪਰੌਂਠਾ ਬਣ ਕੇ ਤਿਆਰ ਹੈ। ਇਸ ਨੂੰ ਆਚਾਰ, ਦਹੀਂ ਜਾਂ ਮੱਖਣ ਨਾਲ ਪਰੋਸੋ।