ਨਵੀਂ ਦਿੱਲੀ-ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ ਦੇ ਕਾਇਰਾਨਾ ਹਮਲੇ ‘ਚ ਬੀ.ਐੱਸ.ਐੱਫ. ਜਵਾਨ ਦੀ ਮੌਤ ਤੇ ਲਾਸ਼ ਨਾਲ ਕਰੂਰਤਾ ਕਰਨ ਦੇ ਮਾਮਲੇ ‘ਚ ਭਾਰਤ ਸਖਤ ਕਾਰਵਾਈ ਕਰਨ ਦੀ ਤਿਆਰੀ ‘ਚ ਹੈ। ਉਥੇ ਹੀ ਸੂਤਰਾਂ ਅਨੁਸਾਰ ਜਵਾਨ ‘ਤੇ ਹਮਲਾ ਕਰਨ ਤੋਂ ਇਕ ਦਿਨ ਪਹਿਲਾਂ ਬੀ.ਐੱਸ.ਐੱਫ. ਨੇ ਇਲਾਕੇ ‘ਚ ਪਾਕਿਸਤਾਨ ਦਾ ਹੈਲੀਕਾਪਟਰ ਦੇਖਿਆ ਸੀ। ਹਾਲਾਂਕਿ ਖੁਫੀਆ ਏਜੰਸੀਆਂ ਨੇ ਬੀ.ਐੱਸ.ਐੱਫ. ਨੂੰ ਇਸ ਗੱਲ ‘ਤੇ ਆਗਾਹ ਵੀ ਕੀਤਾ ਸੀ ਕਿ ਅੰਤਰਾਰਸ਼ਟਰੀ ਬਾਰਡਰ ਦੇ ਉਸ ਪਾਰ ਪਾਕਿਸਤਾਨ ਰੇਂਜਰਸ ਦੀ ਡਰੈੱਸ ‘ਚ ਕੁਝ ਸ਼ੱਕੀ ਕਾਰਵਾਈਆਂ ਦਿਖਾਈ ਦੇ ਰਹੀਆਂ ਹਨ।

ਉਥੇ ਹੀ ਪਾਕਿ ਰੇਂਜਰਸ ਇਸ ਘਟਨਾ ਨੂੰ ਮੰਨਣ ਤੋਂ ਇਨਕਾਰ ਕਰ ਰਹੇ ਹਨ। ਦੱਸ ਦਈਏ ਕਿ ਪਾਕਿਸਤਾਨ ਦੀ ਬੈਟ ਟੀਮ ਨੇ ਬੀ.ਐੱਸ.ਐੱਫ. ਜਵਾਨ ਦੀ ਹੱਤਿਆ ਕਰਕੇ ਉਸਦੀ ਲਾਸ਼ ਨਾਲ ਕਰੂਰਤਾ ਕੀਤੀ ਸੀ। ਸ਼ਹੀਦ ਦੀ ਮ੍ਰਿਤਕ ਦੇਹ ਜਦ ਉਸਦੇ ਪਿੰਡ ਪਹੁੰਚੀ ਤਾਂ ਲੋਕਾਂ ‘ਚ ਗੁੱਸਾ ਆ ਗਿਆ। ਪੂਰੇ ਰਾਸ਼ਟਰੀ ਸਨਮਾਨ ਨਾਲ ਉਸਨੂੰ ਅੰਤਿਮ ਵਿਦਾਇਗੀ ਦਿੱਤੀ ਗਈ।