ਜਾਨ੍ਹਵੀ ਆਪਣੀ ਨਵੀਂ ਫ਼ਿਲਮ ‘ਚ ਇੰਡੀਅਨ ਏਅਰ ਫ਼ੋਰਸ ਦੀ ਪਹਿਲੀ ਮਹਿਲਾ ਹੈਲੀਕਾਪਟਰ ਪਾਇਲਟ ਗੁੰਜਨ ਸਕਸੈਨਾ ਦਾ ਨਿਭਾਏਗੀ ਕਿਰਦਾਰ …
ਅਦਾਕਾਰਾ ਜਾਨ੍ਹਵੀ ਕਪੂਰ ਸਿਲਵਰ ਸਕ੍ਰੀਨ ‘ਤੇ ਪਾਇਲਟ ਗੁੰਜਨ ਸਕਸੈਨਾ ਦਾ ਕਿਰਦਾਰ ਨਿਭਾਉਣ ਜਾ ਰਹੀ ਹੈ। ਬੋਨੀ ਕਪੂਰ ਅਤੇ ਸ਼੍ਰੀਦੇਵੀ ਦੀ ਲਾਡਲੀ ਬੇਟੀ ਜਾਨ੍ਹਵੀ ਨੇ ਹਾਲ ਹੀ ‘ਚ ਕਰਨ ਜੌਹਰ ਦੀ ਰਿਲੀਜ਼ ਹੋਈ ਫ਼ਿਲਮ ਧੜਕ ਨਾਲ ਬੌਲੀਵੁਡ ਇੰਡਸਟਰੀ ‘ਚ ਆਪਣਾ ਕਦਮ ਰੱਖਿਆ ਹੈ। ਇਸ ਤੋਂ ਬਾਅਦ ਜਾਨ੍ਹਵੀ ਹੁਣ ਕਰਨ ਜਹੌਰ ਦੀ ਅਗਲੀ ਫ਼ਿਲਮ ਤਖ਼ਤ ‘ਚ ਵੀ ਨਜ਼ਰ ਆਵੇਗੀ। ਤਖ਼ਤ ਤੋਂ ਇਲਾਵਾ ਹੁਣ ਚਰਚਾ ਚੱਲ ਰਹੀ ਹੈ ਕਿ ਜਾਨ੍ਹਵੀ ਨੇ ਕਰਨ ਜੌਹਰ ਦੇ ਬੈਨਰ ਹੇਠ ਆਪਣੀ ਤੀਜੀ ਫ਼ਿਲਮ ਵੀ ਸਾਈਨ ਕਰ ਲਈ ਹੈ। ਇਸ ਫ਼ਿਲਮ ‘ਚ ਉਹ ਪਾਇਲਟ ਬਣੇਗੀ। ਦੱਸਿਆ ਜਾ ਰਿਹਾ ਹੈ ਕਿ ਇਹ ਫ਼ਿਲਮ ਇੰਡੀਅਨ ਏਅਰ ਫ਼ੋਰਸ ਦੀ ਪਹਿਲੀ ਮਹਿਲਾ ਹੈਲੀਕਾਪਟਰ ਪਾਇਲਟ ਗੁੰਜਨ ਸਕਸੈਨਾ ਦੇ ਜੀਵਨ ‘ਤੇ ਆਧਾਰਿਤ ਹੋਵੇਗੀ। ਜਾਨ੍ਹਵੀ ਅਤੇ ਗੁੰਜਨ ਦੀ ਇੱਕ ਤਸਵੀਰ ਵੀ ਇਨ੍ਹੀਂ ਦਿਨੀਂ ਜਨਤਕ ਹੋ ਰਹੀ ਹੈ ਜਿਸ ਤੋਂ ਸਾਬਿਤ ਹੋ ਰਿਹਾ ਹੈ ਕਿ ਜਾਨ੍ਹਵੀ ਹੀ ਗੁੰਜਨ ਦਾ ਕਿਰਦਾਰ ਨਿਭਾਏਗੀ। ਹਾਲਾਂਕਿ ਅਜੇ ਇਸ ਫ਼ਿਲਮ ਦਾ ਪੱਕੇ ਤੌਰ ‘ਤੇ ਐਲਾਨ ਕਰਨਾ ਬਾਕੀ ਹੈ। ਜ਼ਿਕਰਯੋਗ ਹੀ ਹੈ ਕਿ ਗੁੰਜਨ ਨੇ ਕਰਗਿਲ ਯੁੱਧ ਸਮੇਂ ਆਪਣੀ ਬਹਾਦਰੀ ਵਿਖਾਉਂਦੇ ਹੋਏ ਕਈ ਫ਼ੌਜੀ ਜਵਾਨਾਂ ਦੀ ਜਾਨ ਬਚਾਈ ਸੀ। ਇਸ ਮਹਿਮ ‘ਚ ਦੁਸ਼ਮਣਾਂ ਨੇ ਗੁੰਜਨ ਦੇ ਜਹਾਜ਼ ‘ਤੇ ਵੀ ਹਮਲਾ ਕੀਤਾ ਸੀ। ਇਸ ਫ਼ਿਲਮ ਦੀ ਬਾਕੀ ਟੀਮ ਅਤੇ ਸਕ੍ਰਿਪਟ ‘ਤੇ ਅਜੇ ਕੰਮ ਚੱਲ ਰਿਹਾ ਹੈ। ਉਮੀਦ ਹੈ ਕਿ ਜਲਦੀ ਹੀ ਕਰਨ ਜੌਹਰ ਦੀ ਇਹ ਫ਼ਿਲਮ ਵੀ ਫ਼ਲੋਰ ‘ਤੇ ਆ ਜਾਵੇਗੀ। ਜਾਨ੍ਹਵੀ ਕਪੂਰ ਕੋਲ ਵੀ ਇਸ ਬਾਇਓਪਿਕ ਦਾ ਹਿੱਸਾ ਬਣ ਕੇ ਬੌਲੀਵੁਡ ‘ਚ ਆਪਣੀ ਪਛਾਣ ਹੋਰ ਮਜ਼ਬੂਤ ਕਰਨ ਦਾ ਸੁਨਹਿਰੀ ਮੌਕਾ ਹੈ।