ਕੌਮੇਡੀ ਭਰਪੂਰ ਨਵੀਂ ਫ਼ਿਲਮ ਫ਼੍ਰਾਈਡੇ ਲੈ ਕੇ ਗੋਵਿੰਦਾ ਦਾ ਕਹਿਣਾ ਹੈ ਕਿ ਫ਼ਿਲਮ ਇੰਡਸਟਰੀ ‘ਚੋਂ ਬਾਹਰ ਹੋਣ ਦੇ ਬਾਵਜੂਦ ਇਸ ਉਦਯੋਗ ‘ਚ ਸਫ਼ਲਤਾ ਹਾਸਿਲ ਕਰਨ ਦੀ ਉਸ ਦੀ ਯਾਤਰਾ ਕਈ ਸਾਥੀ ਕਲਾਕਾਰਾਂ ਨੂੰ ਪ੍ਰੇਰਿਤ ਕਰ ਸਕਦੀ ਹੈ। ਫ਼ਿਲਮ ਫ਼੍ਰਾਈਡੇ ਦੇ ਟ੍ਰੇਲਰ ਰਿਲੀਜ਼ ਮੌਕੇ ਗੋਵਿੰਦਾ ਪਾਸੋਂ ਉਸ ਦੀ ਜ਼ਿੰਦਗੀ ‘ਤੇ ਬਾਇਓਪਿਕ ਬਣਾਉਣ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਕਰੀਅਰ ਦੇ ਇਸ ਪੜਾਅ ‘ਤੇ ਮੇਰੀ ਜ਼ਿੰਦਗੀ ‘ਤੇ ਬਾਇਓਪਿਕ ਬਣਾਉਣੀ ਠੀਕ ਹੋਵੇਗੀ ਕਿਉਂਕਿ ਮੈਂ ਤਾਂ ਅਜੇ ਫ਼ਿਲਮਾਂ ‘ਚ ਕੰਮ ਕਰ ਰਿਹਾ ਹਾਂ।” ਗੋਵਿੰਦਾ ਨੇ ਕਿਹਾ ਕਿ ਜ਼ੀਰੋ ਤੋਂ ਸਫ਼ਰ ਸ਼ੁਰੂ ਕਰਨਾ ਸੌਖਾ ਕੰਮ ਨਹੀਂ। ਫ਼ਿਲਮ ਉਦਯੋਗ ਨਵੇਂ ਕਲਾਕਾਰਾਂ ਨੂੰ ਆਸਾਨੀ ਨਾਲ ਮੌਕਾ ਨਹੀਂ ਦਿੰਦਾ ਫ਼ਿਰ ਵੀ ਸਿਖ਼ਰ ‘ਤੇ ਪੁੱਜਣਾ ਨਿਸ਼ਚਤ ਰੂਪ ‘ਚ ਉਸ ਦੀ ਜ਼ਿੰਦਗੀ ਦਾ ਦਿਲਚਸਪ ਸਫ਼ਰ ਹੈ। ਇਹ ਨਵੇਂ ਕਲਾਕਾਰਾਂ ਲਈ ਪ੍ਰੇਰਣਾਦਾਇਕ ਹੋ ਸਕਦਾ ਹੈ। ਫ਼ਿਲਮ ਫ਼੍ਰਾਈਡੇ ਨੂੰ ਅਭਿਸ਼ੇਕ ਡੋਗਰਾ ਨੇ ਡਾਇਰੈਕਟ ਕੀਤਾ ਹੈ। ਇਹ ਫ਼ਿਲਮ 12 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।