ਬੌਲੀਵੁਡ ਦੀ ਮੰਨੀ-ਪ੍ਰਮੰਨੀ ਅਦਾਕਾਰਾ ਸੁਸ਼ਮਿਤਾ ਸੇਨ ਫ਼ਿਲਮਾਂ ‘ਚ ਵਾਪਸੀ ਕਰਨ ਵਾਲੀ ਹੈ। ਸੁਸ਼ਮਿਤਾ ਕਾਫ਼ੀ ਸਮੇਂ ਤੋਂ ਕਿਸੇ ਫ਼ਿਲਮ ‘ਚ ਨਜ਼ਰ ਨਹੀਂ ਆਈ। ਸਾਲ 2010 ‘ਚ ਰਿਲੀਜ਼ ਹੋਈ ਫ਼ਿਲਮ ਨੋ ਪ੍ਰੌਬਲਮ ਉਸ ਦੀ ਆਖ਼ਰੀ ਬੌਲੀਵੁਡ ਫ਼ਿਲਮ ਸੀ। ਚਰਚਾ ਹੈ ਕਿ ਸੁਸ਼ਮਿਤਾ ਜਲਦੀ ਹੈ ਪਰਦੇ ‘ਤੇ ਵਾਪਸੀ ਕਰੇਗੀ, ਅਤੇ ਉਸ ਨੇ ਆਪਣੀ ਅਗਲੀ ਫ਼ਿਲਮ ਲਈ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਉਹ ਇੱਕ ਵਾਰ ਫ਼ਿਰ ਦਮਦਾਰ ਕਿਰਦਾਰ ‘ਚ ਪਰਦੇ ‘ਤੇ ਨਜ਼ਰ ਆਵੇਗੀ। ਇਸ ਫ਼ਿਲਮ ਦੀ ਸ਼ੂਟਿੰਗ ਇਸ ਮਹੀਨੇ ਦੇ ਅੰਤ ਤਕ ਸ਼ੁਰੂ ਹੋ ਜਾਵੇਗੀ। ਸੁਸ਼ਮਿਤਾ ਛੋਟੇ ਸ਼ਹਿਰ ਦੀ ਕਹਾਣੀ ‘ਤੇ ਆਧਾਰਿਤ ਫ਼ਿਲਮ ‘ਚ ਮੁੱਖ ਕਿਰਦਾਰ ਨਿਭਾਏਗੀ। ਇਹ ਜ਼ੁਰਮ ਤੇ ਡਰਾਮਾ ਆਧਾਰਿਤ ਫ਼ਿਲਮ ਹੋਵੇਗੀ। ਸੁਸ਼ਮਿਤਾ ਇਸ ਫ਼ਿਲਮ ‘ਚ ਪੁਲੀਸ ਅਫ਼ਸਰ ਦਾ ਕਿਰਦਾਰ ਨਿਭਾਏਗੀ। ਸੁਸ਼ਮਿਤਾ ਕੋਲ ਇਸ ਰੋਲ ਲਈ ਫ਼ਿਲਮਾਸ਼ਾਜਾਂ ਨੇ ਇੱਕ ਸਾਲ ਪਹਿਲਾਂ ਅਪ੍ਰੋਚ ਕੀਤੀ ਸੀ। ਕੁੱਝ ਦਿਨ ਪਹਿਲਾਂ ਸੁਸ਼ਮਿਤਾ ਤੋਂ ਜਦੋਂ ਉਸ ਦੇ ਵਾਪਸੀ ਨੂੰ ਲੈ ਸਵਾਲ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਸ ਨੇ ਕਈ ਕਹਾਣੀਆਂ ਪੜ੍ਹੀਆਂ ਹਨ ਅਤੇ ਇਨ੍ਹਾਂ ‘ਚੋਂ ਦੋ ਫ਼ਾਈਨਲ ਕੀਤੀਆਂ ਗਈਆਂ ਹਨ। ਇਸ ਫ਼ਿਲਮ ਦਾ ਅਜੇ ਨਾਂ ਰੱਖਣਾ ਬਾਕੀ ਹੈ, ਪਰ ਸੁਸ਼ਮਿਤਾ ਇਸ ਫ਼ਿਲਮ ਨੂੰ ਲੈ ਕੇ ਕਾਫ਼ੀ ਉਮੀਦਾਂ ‘ਚ ਹੈ। ਸੁਸ਼ਮਿਤਾ ਦੀ ਤੰਮਨਾ ਹੈ ਕਿ ਉਹ ਪਰਦੇ ‘ਤੇ ਆਪਣੀ ਦਮਦਾਰ ਵਾਪਸੀ ਕਰੇ।