ਪੱਛਮੀ ਬੰਗਾਲ— ਪੱਛਮੀ ਬੰਗਾਲ ‘ਚ ਅੱਜ ਭਾਰਤੀ ਜਨਤਾ ਪਾਰਟੀ ਨੇ 12 ਘੰਟੇ ਦੇ ਬੰਦ ਦਾ ਐਲਾਨ ਕੀਤਾ ਹੈ। ਇਸ ਦੌਰਾਨ ਜਗ੍ਹਾ-ਜਗ੍ਹਾ ਆਗਜਨੀ ਅਤੇ ਭੰਨ੍ਹਤੋੜ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਹ ਬੰਦ ਇਸਲਾਮਪੁਰ ਦੇ ਨਾਰਥ ਦਿਨਾਜਪੁਰ ‘ਚ ਹੋਈ ਹਿੰਸਾ ਦੌਰਾਨ ਇਕ ਵਿਦਿਆਰਥੀ ਦੀ ਮੌਤ ਦੇ ਵਿਰੋਧ ‘ਚ ਬੁਲਾਇਆ ਗਿਆ, ਜਿਸ ਨੇ ਕਈ ਸਥਾਨਾਂ ‘ਚ ਹਿੰਸਕ ਰੂਪ ਲੈ ਲਿਆ। ਪੁਲਸ ਨੇ 300 ਤੋਂ ਜ਼ਿਆਦਾ ਭਾਜਪਾਈਆਂ ਨੂੰ ਗ੍ਰਿਫਤਾਰ ਕੀਤਾ, ਉਥੇ ਹੀ ਹਾਵੜਾ ‘ਚ ਪ੍ਰਦਰਸ਼ਨਕਾਰੀਆਂ ‘ਤੇ ਲਾਠੀਚਾਰਜ ਵੀ ਕੀਤਾ ਗਿਆ।
ਰਾਜ ਦੇ ਪੱਛਮੀ ਮਿਦਨਾਪੁਰ, ਪੱਛਮੀ ਵਰਧਮਾਨ, ਦੱਖਣੀ ਅਤੇ ਉਤਰੀ ਦਿਨਾਜਪੁਰ ਜ਼ਿਲਿਆਂ ‘ਚ ਭਾਜਪਾ ਅਤੇ ਤ੍ਰਣਮੂਲ ਕਾਂਗਰਸ ਦੇ ਵਰਕਰਾਂ ਵਿਚਾਲੇ ਝੜਪ ਹੋਈ। ਬੰਦ ਸਮਰਥਕਾਂ ਨੇ ਨਾ ਕੇਵਲ ਸਰਵਜਨਿਕ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਸਗੋਂ ਜ਼ਬਰਦਸਤੀ ਰੇਲਾਂ ਰੋਕੀਆਂ ਅਤੇ ਪ੍ਰਦਰਸ਼ਨ ਕੀਤਾ। ਕੁਝ ਸਥਾਨਾਂ ‘ਤੇ ਪ੍ਰਦਰਸ਼ਨਕਾਰੀਆਂ ਨੇ ਬੱਸਾਂ ਦੀ ਭੰਨਤੋੜ ਕੀਤੀ ਪਰ ਬਾਅਦ ‘ਚ ਭੀੜ ‘ਤੇ ਕਾਬੂ ਪਾ ਲਿਆ ਗਿਆ। ਦੱਖਣੀ ਖਗਰਬਾੜੀ ‘ਚ ਇਕ ਬੱਸ ਚਾਲਕ ਸ਼ੰਭੂ ਨਾਥ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ।
ਰਾਜ ਦੇ ਸਿੱਖਿਆ ਮੰਤਰ ਅਤੇ ਟੀ.ਐਸ.ਸੀ. ਦੇ ਮਹਾਸਕੱਤਰ ਪਾਰਥ ਚੈਟਰਜੀ ਨੇ ਦਾਅਵਾ ਕੀਤਾ ਕਿ ਹਾਲਾਤ ‘ਤੇ ਪੂਰੀ ਤਰ੍ਹਾਂ ਨਾਲ ਕਾਬੂ ਪਾ ਲਿਆ ਗਿਆ ਹੈ। ਇਸਲਾਮਪੁਰ ‘ਚ ਭਾਜਪਾ ਵਰਕਰਾਂ ਨੇ ਕਾਰ ਦੇ ਟਾਇਰ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਅਤੇ ਪੱਥਰਬਾਜੀ ਵੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਉਤਰੀ ਦਿਨਾਜਪੁਰ ‘ਚ ਰਾਸ਼ਟਰੀ ਰਾਜਮਾਰਗ 34 ‘ਤੇ ਆਵਾਜਾਈ ਪ੍ਰਭਾਵਿਤ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ।