ਜਦੋਂ ਵਿਅਕਤੀ ਦੀਆਂ ਅੱਖਾਂ ਦੀ ਰੌਸ਼ਨੀ ਘੱਟ ਹੋ ਜਾਂਦੀ ਹੈ ਤਾਂ ਉਸ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਹਾਡੀ ਨਜ਼ਰ ਕਮਜ਼ੋਰ ਹੈ ਅਤੇ ਤੁਸੀਂ ਲਗਾਤਾਰ ਐਨਕ ਨਹੀਂ ਲਗਾਉਂਦੇ ਤਾਂ ਤੁਹਾਨੂੰ ਸਿਰਦਰਦ, ਅੱਖਾਂ ‘ਚ ਸੁੱਕਾਪਨ, ਧੁੰਧਲਾਪਨ, ਆਦਿ ਦੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਇਸ ਦੌਰਾਨ ਕਈ ਤਰ੍ਹਾਂ ਦੇ ਔਪਰੇਸ਼ਨ ਕਰਾਉਣ ਤੋਂ ਬਾਅਦ ਵੀ ਤੁਹਾਡੀ ਨਜ਼ਰ ਠੀਕ ਨਹੀਂ ਹੁੰਦੀ। ਜੇਕਰ ਤੁਸੀਂ ਔਪਰੇਸ਼ਨ ਕਰਾਵਾਉਣ ‘ਚ ਵਿਸ਼ਵਾਸ ਨਹੀਂ ਰੱਖਦੇ ਤਾਂ ਘਰੇਲੂ ਦਵਾਈ ਦੀ ਵਰਤੋਂ ਨਾਲ ਆਪਣੀਆਂ ਅੱਖਾਂ ਨੂੰ ਠੀਕ ਰੱਖ ਸਕਦੇ ਹੋ। ਆਓ ਜਾਣਦੇ ਹਾਂ ਇਸ ਘਰੇਲੂ ਨੁਸਖ਼ੇ ਬਾਰੇ …
ਐਲੋਵੈਰਾ ਦਾ ਜੂਸ ਦੀ ਸਮੱਗਰੀ
ਦੋ ਛੋਟੇ ਚੱਮਚ ਐਲੋਵੈਰਾ ਦਾ ਜੂਸ, ਨਿੰਬੂ ਦਾ ਰਸ ਦੋ ਛੋਟੇ ਚੱਮਚ, ਸ਼ਹਿਦ ਦੋ ਛੋਟੇ ਚੱਮਚ, ਅਤੇ ਟੁੱਕੜੇ ਕੀਤੇ ਹੋਏ ਅਖਰੋਟ ਦੋ ਛੋਟੇ ਚੱਮਚ।
ਬਣਾਉਣ ਦੀ ਵਿਧੀ
ਜੂਸ ਨੂੰ ਬਣਾਉਣ ਲਈ ਸਮੱਗਰੀ ਨੂੰ ਇੱਕ ਭਾਂਡੇ ‘ਚ ਪਾ ਕੇ ਮਿਕਸ ਕਰ ਲਓ। ਫ਼ਿਰ ਇਸ ਨੂੰ ਇੱਕ ਗਿਲਾਸ ‘ਚ ਪਾ ਲਓ। ਇਸ ਤਰ੍ਹਾਂ ਤੁਹਾਡਾ ਹੈ ਹੈੱਲਥ ਡਰਿੰਕ ਤਿਆਰ ਹੈ। ਇਸ ਮਿਸ਼ਰਣ ਨੂੰ ਖਾਣਾ ਖਾਣ ਤੋਂ 30 ਮਿੰਟ ਪਹਿਲਾਂ ਪੀਓ। ਦਿਨ ‘ਚ ਤਿੰਨ ਵਾਰ ਇਸ ਜੂਸ ਨੂੰ ਦੀ ਵਰਤੋਂ ਕਰੋ। ਇਸ ਨਾਲ ਤੁਹਾਡੀ ਅੱਖਾਂ ਦੀ ਰੌਸ਼ਨੀ ਠੀਕ ਹੋ ਜਾਵੇਗੀ। ਐਲੋਵੈਰਾ, ਨਿੰਬੂ ਦਾ ਰਸ, ਅਖਰੋਟ ਅਤੇ ਸ਼ਹਿਦ ਨਾਲ ਕਾਫ਼ੀ ਹੱਦ ਤਕ ਨਜ਼ਰ ਨੂੰ ਠੀਕ ਰੱਖਣ ‘ਚ ਮਦਦ ਮਿਲਦੀ ਹੈ।
ਸੂਰਵੰਸ਼ੀ ਡੱਬੀ