ਅੱਖਾਂ ਦੇ ਥੱਲੇ ਹੋਣ ਵਾਲੇ ਡਾਰਕ ਸਰਕਲਜ਼ ਨਾਲ ਸਿਰਫ਼ ਲੜਕੀਆਂ ਹੀ ਨਹੀਂ ਲੜਕੇ ਵੀ ਪਰੇਸ਼ਾਨ ਹਨ। ਇਹ ਚਿਹਰੇ ਦੀ ਬਿਊਟੀ ਨੂੰ ਖ਼ਰਾਬ ਕਰ ਦਿੰਦੇ ਹਨ। ਡਾਰਕ ਸਰਕਲ ਪੈਣ ਦਾ ਕਾਰਨ ਨਜ਼ਰ ਕਮਜ਼ੋਰ ਹੋਣਾ, ਪੂਰੀ ਨੀਂਦ ਨਾ ਲੈਣਾ ਜਾਂ ਫ਼ਿਰ ਜ਼ਿਆਦਾ ਦੇਰ ਕੰਪਿਊਟਰ ‘ਤੇ ਕੰਮ ਕਰਨਾ ਹੋ ਸਕਦਾ ਹੈ। ਲੜਕੀਆਂ ਇਸ ਨੂੰ ਲੁਕਾਉਣ ਲਈ ਬਿਊਟੀ ਪ੍ਰੌਡਕਟਸ ਦੀ ਵਰਤੋਂ ਕਰਦੀਆਂ ਹਨ ਜੋ ਸਿਰਫ਼ ਥੋੜ੍ਹੀ ਦੇਰ ਲਈ ਹੀ ਕੰਮ ਕਰਦੇ ਹਨ। ਜੇ ਤੁਸੀਂ ਵੀ ਇਸ ਸਮੱਸਿਆ ਤੋਂ ਹਮੇਸ਼ਾ ਲਈ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇਹ ਘਰੇਲੂ ਨੁਸਖ਼ੇ ਤੁਹਾਡੇ ਬਹੁਤ ਕੰਮ ਆ ਸਕਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਬਾਰੇ …
ਟਮਾਟਰ ਦੀ ਪੇਸਟ: ਇਸ ਪੇਸਟ ਨੂੰ ਤਿਆਰ ਕਰਨ ਲਈ ਕੌਲੀ ‘ਚ ਟਮਾਟਰ ਦਾ ਰਸ, ਨਿੰਬੂ ਦਾ ਰਸ, ਵੇਸਣ ਅਤੇ ਹਲਦੀ ਲੈ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ। ਫ਼ਿਰ ਇਸ ਪੇਸਟ ਨੂੰ 20 ਮਿੰਟ ਲਈ ਡਾਰਕ ਸਰਕਲਜ਼ ‘ਤੇ ਲਗਾਓ ਅਤੇ ਬਾਅਦ ‘ਚ ਧੋ ਲਓ। ਇਸ ਪ੍ਰਕਿਰਿਆ ਨੂੰ ਹਫ਼ਤੇ ‘ਚ ਤਿੰਨ ਵਾਰ ਕਰੋ।
ਆਲੂ ਦੇ ਸਲਾਈਸ: ਡਾਰਕ ਸਰਕਲਜ਼ ਲਈ ਆਲੂ ਦੇ ਸਲਾਈਸਿਜ਼ ਬਹੁਤ ਹੀ ਅਸਰਦਾਰ ਅਤੇ ਆਸਾਨ ਉਪਾਅ ਹਨ। ਇਨ੍ਹਾਂ ਨੂੰ ਅੱਖਾਂ ‘ਤੇ ਰੱਖਣ ਤੋਂ ਪਹਿਲਾਂ ਚਿਹਰੇ ਨੂੰ ਪਾਣੀ ਨਾਲ ਧੋ ਲਓ ਅਤੇ ਬਾਅਦ ‘ਚ 20 ਤੋਂ 25 ਮਿੰਟ ਤਕ ਅੱਖਾਂ ‘ਤੇ ਰੱਖੋ ਅਤੇ ਬਾਅਦ ‘ਚ ਅੱਖਾਂ ਨੂੰ ਸਾਫ਼ ਕਰੋ।
ਬਾਦਾਮ ਦਾ ਤੇਲ: ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਬਾਦਾਮ ਦਾ ਤੇਲ ਵੀ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਕਰਨ ਲਈ ਤੇਲ ਨੂੰ ਕੁੱਝ ਮਿੰਟਾਂ ਲਈ ਅੱਖਾਂ ‘ਤੇ ਲੱਗਾ ਰਹਿਣ ਦਿਓ ਅਤੇ ਬਾਅਦ ‘ਚ 10 ਮਿੰਟ ਹਲਕੇ ਹੱਥਾਂ ਨਾਲ ਮਸਾਜ ਕਰੋ।
ਗ਼ੁਲਾਬ ਜਲ: ਗ਼ੁਲਾਬ ਜਲ ਸਿਰਫ਼ ਚਿਹਰੇ ਨੂੰ ਸਾਫ਼ ਕਰਨ ਲਈ ਹੀ ਨਹੀਂ ਸਗੋਂ ਡਾਰਕ ਸਰਕਲਜ਼ ਤੋਂ ਰਾਹਤ ਦਿਵਾਉਣ ‘ਚ ਵੀ ਮਦਦ ਕਰਦਾ ਹੈ। ਇਸ ਨੂੰ ਵਰਤੋਂ ‘ਚ ਲਿਆਉਣ ਲਈ ਗ਼ੁਲਾਬ ਜਲ ‘ਚ ਭਿਓਂਈ ਹੋਈ ਰੂੰ ਨੂੰ ਅੱਖਾਂ ‘ਤੇ 10 ਮਿੰਟ ਲਈ ਰੱਖੋ।
ਚਾਹਪੱਤੀ ਦਾ ਪਾਣੀ: ਚਾਹਪੱਤੀ ਨੂੰ ਪਾਣੀ ‘ਚ ਪਾ ਕੇ ਉਬਾਲ ਲਓ। ਫ਼ਿਰ ਛਾਣ ਕੇ ਠੰਡਾ ਹੋਣ ਦਿਓ। ਇਸ ਤੋਂ ਬਾਅਦ ਰੂੰ ਨੂੰ ਇਸ ‘ਚ ਭਿਓਂ ਕੇ ਡਾਰਕ ਸਰਕਲਜ਼ ‘ਤੇ ਲਗਾਓ। ਫ਼ਿਰ ਸਾਫ਼ ਪਾਣੀ ਨਾਲ ਚਿਹਰਾ ਧੋ ਲਓ।
ਸ਼ਹਿਦ ਅਤੇ ਬਾਦਾਮ ਦਾ ਤੇਲ: ਸ਼ਹਿਦ ‘ਚ ਬਾਦਾਮ ਦਾ ਤੇਲ ਚੰਗੀ ਤਰ੍ਹਾਂ ਨਾਲ ਮਿਲਾ ਲਓ। ਇਸ ਨੂੰ ਡਾਰਕ ਸਰਕਲਜ਼ ‘ਤੇ ਪੂਰੀ ਰਾਤ ਲੱਗਾ ਰਹਿਣ ਦਿਓ ਅਤੇ ਸਵੇਰੇ ਪਾਣੀ ਨਾਲ ਧੋ ਲਓ। ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਕੁੱਝ ਹੀ ਦਿਨਾਂ ‘ਚ ਡਾਰਕ ਸਰਕਲਜ਼ ਹੱਟ ਜਾਣਗੇ।
ਪੁਦੀਨੇ ਦੀਆਂ ਪੱਤੀਆਂ: ਇਸ ਨੁਸਖ਼ੇ ਦੀ ਵਰਤੋਂ ਕਰਨ ਲਈ ਪੁਦੀਨੇ ਦੀਆਂ ਪੱਤੀਆਂ ਨੂੰ ਪੀਸ ਕੇ ਪੇਸਟ ਤਿਆਰ ਕਰ ਲਓ। ਫ਼ਿਰ ਇਸ ਨੂੰ ਕੁੱਝ ਦੇਰ ਲਈ ਲੱਗਾ ਰਹਿਣ ਦਿਓ ਅਤੇ ਪਾਣੀ ਨਾਲ ਧੋ ਕੇ ਸਾਫ਼ ਕਰੋ।
ਸੰਤਰੇ ਦਾ ਰਸ ਅਤੇ ਗਿਲਸਰੀਨ: ਸੰਤਰੇ ਦੇ ਰਸ ‘ਚ ਗਿਲਸੀਰਨ ਦੀਆਂ ਕੁੱਝ ਬੂੰਦਾਂ ਮਿਲਾਓ ਅਤੇ ਇਸ ਘੋਲ ਨੂੰ ਅੱਖਾਂ ਦੇ ਆਲੇ-ਦੁਆਲੇ ਲਗਾਓ। ਇਹ ਬਹੁਤ ਹੀ ਅਸਰਦਾਰ ਉਪਾਅ ਹੈ।