ਨਵੀਂ ਦਿੱਲੀ—ਭਾਜਪਾ ਦੀ ਦਿੱਲੀ ਈਕਾਈ ਦੇ ਨੇਤਾ ਅਤੇ ਸੁਪਰੀਮ ਕੋਰਟ ਦੇ ਵਕੀਲ ਅਸ਼ਵਨੀ ਉਪਾਧਿਆਏ ਨੇ ਸੋਮਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਇਕ ਪੁਲਸ ਸ਼ਿਕਾਇਤ ਦਰਜ ਕਰਾਈ। ਲਖਨਊ ‘ਚ ਇਕ ਨਿੱਜੀ ਕੰਪਨੀ ਦੇ ਅਧਿਕਾਰੀ ਦੇ ਮਾਰੇ ਜਾਣ ਦੀ ਘਟਨਾ ‘ਤੇ ਕੇਜਰੀਵਾਲ ਵਲੋਂ ਤੋਂ ਕੀਤੇ ਗਏ ਟਵੀਟ ਦੇ ਸਿਲਸਿਲੇ ‘ਚ ਇਹ ਸ਼ਿਕਾਇਤ ਦਾਖਲ ਕੀਤੀ ਗਈ। ਉਪਾਧਿਆਏ ਨੇ ਕੇਜਰੀਵਾਲ ‘ਤੇ ਦੋਸ਼ ਲਗਾਇਆ ਕਿ ਉਹ ‘ਧਰਮ ਦੇ ਆਧਾਰ ‘ਤੇ ਵਿਰੋਧ ਨੂੰ ਬੜਾਵਾ ਦੇ ਰਹੇ ਹਨ ਅਤੇ ਇਸ ਤਰ੍ਹਾਂ ਦੇ ਕੰਮ ਕਰ ਰਹੇ ਹਨ, ਜਿਹੜੇ ਏਕਤਾ ਬਣਾਏ ਰੱਖਣ ਦੇ ਖਿਲਾਫ’ ਹਨ।
ਭਾਜਪਾ ਨੇਤਾ ਨੇ ਤਿਲਕ ਮਾਰਗ ਪੁਲਸ ਥਾਣੇ ‘ਚ ਮੁੱਖ ਮੰਤਰੀ ਦੇ ਖਿਲਾਫ ਸ਼ਿਕਾਇਤ ਦਾਖਲ ਕੀਤੀ ਅਤੇ ਕੇਸ ਦਰਜ ਕਰਨ ਦੀ ਮੰਗ ਕੀਤੀ। ਕੇਜਰੀਵਾਲ ਨੇ ਕੱਲ੍ਹ ਇਕ ਟਵੀਟ ‘ਚ ਲਿਖਿਆ ਸੀ, ‘ਵਿਵੇਕ ਤਿਵਾਰੀ ਤਾਂ ਹਿੰਦੂ ਸੀ। ਫਿਰ ਉਸ ਨੂੰ ਇਨ੍ਹਾਂ ਨੇ ਕਿਉਂ ਮਾਰਿਆ? ਭਾਜਪਾ ਦੇ ਨੇਤਾ ਪੂਰੇ ਦੇਸ਼ ‘ਚ ਹਿੰਦੂ ਲੜਕੀਆਂ ਦਾ ਰੇਪ ਕਰਦੇ ਘੁੰਮਦੇ ਹਨ? ਆਪਣੀ ਅੱਖਾਂ ਤੋਂ ਪਰਦਾ ਚੁੱਕੋ। ਭਾਜਪਾ ਹਿੰਦੂਆਂ ਦੀ ਹਿਤੈਸ਼ੀ ਨਹੀਂ ਹੈ। ਸੱਤਾ ਪਾਉਣ ਲਈ ਜੇਕਰ ਇਨ੍ਹਾਂ ਨੂੰ ਸਾਰੇ ਹਿੰਦੂਆਂ ਦਾ ਕਤਲ ਕਰਨ ਪਵੇ ਤਾਂ ਇਹ ਦੋ ਮਿੰਟ ਵੀ ਨਹੀਂ ਸੋਚਣਗੇ।
ਬੀਤੇ ਸ਼ਨੀਵਾਰ ਨੂੰ ਲਖਨਊ ਦੇ ਗੋਮਤੀ ਨਗਰ ਇਲਾਕੇ ‘ਚ ਇਕ ਪੁਲਸ ਸਿਪਾਹੀ ਨੇ ਤਿਵਾਰੀ (38) ਦੀ ਗੋਲੀ ਮਾਰ ਕੇ ਕਥਿਤ ਤੌਰ ‘ਤੇ ਹੱਤਿਆ ਕਰ ਦਿੱਤੀ ਸੀ। ਇਸ ‘ਚ ਦਿੱਲੀ ਪੁਲਸ ਨੇ ਕਿਹਾ ਕਿ ਕੇਜਰੀਵਾਲ ਦੇ ਖਿਲਾਫ ਦਾਖਲ ਸ਼ਿਕਾਇਤ ਕੀਤੀ ਅਤੇ ਜਾਂਚ ਕੀਤੀ ਜਾ ਰਹੀ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ, ‘ਅਸੀਂ ਇਸ ਬਾਬਤ ਕਾਨੂੰਨੀ ਰਾਏ ਲੈ ਰਹੇ ਹਾਂ ਕਿ ਕੀ ਇਸ ਸ਼ਿਕਾਇਤ ਦੇ ਸੰਦਰਭ ‘ਚ ਕੋਈ ਮਾਮਲਾ ਬਣਦਾ ਹੈ।’