ਉੱਜੈਨ— ਜ਼ਿਲੇ ‘ਚ ਵਾਇਰਲ ਬੁਖਾਰ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਅਜਿਹੇ ਵਿਚ ਜ਼ਿਲਾ ਹਸਪਤਾਲ ਵਿਚ ਮੰਜ਼ੇ ਘੱਟ ਪੈ ਗਏ ਹਨ ਅਤੇ ਮਰੀਜ਼ਾਂ ਨੂੰ ਗੱਦਿਆਂ ‘ਤੇ ਪਾ ਕੇ ਇਲਾਜ ਕੀਤਾ ਜਾ ਰਿਹਾ ਹੈ। ਕਰੀਬ 2 ਹਜ਼ਾਰ ਤੋਂ ਜਿਆਦਾ ਮਰੀਜ਼ ਇਲਾਜ ਲਈ ਆ ਰਹੇ ਹਨ। ਡਾਕਟਰਾਂ ਨੇ ਮੌਸਮ ‘ਚ ਆਏ ਬਦਲਾਅ ਕਾਰਨ ਖਾਣ-ਪੀਣ ‘ਤੇ ਵਿਸ਼ੇਸ਼ ਧਿਆਨ ਦੇਣ ਨੂੰ ਕਿਹਾ ਹੈ। ਹਸਪਤਾਲ ਦੇ ਮਹਿਲਾ-ਮਰਦ ਵਾਰਡ ਬੁਖਾਰ ਦੀ ਲਪੇਟ ‘ਚ ਆਏ ਮਰੀਜ਼ਾਂ ਨਾਲ ਭਰ ਗਏ ਹਨ। ਵਾਰਡ ਸੀ ਅਤੇ ਡੀ ‘ਚ ਲੋੜ ਤੋਂ ਜਿਆਦਾ ਮਰੀਜ਼ ਭਰਤੀ ਕਰ ਕੇ ਇਲਾਜ ਕੀਤਾ ਜਾ ਰਿਹਾ ਹੈ।
ਇੰਨ੍ਹਾਂ ਵਾਰਡਾਂ ਦੀ ਸਮਰੱਥਾ 60 ਤੋਂ 70 ਮਰੀਜ਼ਾਂ ਦੀ ਹੈ। ਇਸ ਤੋਂ ਇਲਾਵਾ ਗੱਦੇ ਆਦਿ ਪਾ ਕੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਸਪਤਾਲ ਦੀ ਓ.ਪੀ.ਡੀ. ਵਿਚ ਔਸਤਨ ਰੋਜ਼ਾਨਾ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 2000 ਤੱਕ ਪਹੁੰਚ ਗਈ ਹੈ। ਪਹਿਲਾਂ ਔਸਤਨ 1000 ਤੋਂ 1200 ਤੱਕ ਮਰੀਜ਼ ਹਸਪਤਾਲ ਵਿਚ ਇਲਾਜ ਲਈ ਓ.ਪੀ.ਡੀ. ਵਿਚ ਆ ਰਹੇ ਸਨ। ਪਿਛਲੇ 15 ਦਿਨਾਂ ਵਿਚ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ।