ਬੱਸ ਸਟੈਂਡ ਦਾ ਸੁੰਦਰੀਕਰਨ ਅਤੇ ਸਟਰੀਟ ਲਾਇਟਾਂ ਚਾਲੂ ਕਰਨ ਦੀ ਯੋਜਨਾ ਪਾਸ
ਮਾਨਸਾ – ਨਗਰ ਕੌਂਸਲ ਮਾਨਸਾ ਵ¤ਲੋਂ ਅੱਜ ਪ੍ਰਧਾਨ ਮਨਦੀਪ ਸਿੰਘ ਗੋਰਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿਚ ਹਾਉਸ ਵਲੋਂ ਲਿੰਕ ਰੋਡ ਦੀਆਂ ਪਿਛਲੇ ਲੰਬੇ ਸਮੇਂ ਤੋਂ ਬੰਦ ਪਈਆਂ ਲਾਈਟਾਂ ਨੂੰ ਚਾਲੂ ਕਰਨ ਸਬµਧੀ ਅਹਿਮ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਸ਼ਹਿਰ ਵਿ¤ਚ ਪੀਲੀ ਪੱਟੀ ਲਾਉਣ, ਗੁਰੂਦੁਆਰਾ ਚੌਂਕ ਦਾ ਸੁੰਦਰੀਕਰਨ, ਬੱਸ ਸਟੈਂਡ ਦੀ ਰੈਨੋਵੇਸ਼ਨ ਅਤੇ ਸ਼ਹਿਰ ਵਿ¤ਚ ਵ¤ਖ—ਵ¤ਖ ਥਾਵਾਂ *ਤੇ ਐਕਸੀਡੈਂਟਾਂ ਨੂੰ ਰੋਕਣ ਲਈ ਸਾਈਨ—ਬੋਰਡ ਲਗਾਉਣ ਦਾ ਫੈਸਲਾ ਕੀਤਾ ਗਿਆ। ਇਸ ਮੀਟਿੰਗ ਵਿਚ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆਂ ਸਮੇਤ 17 ਕੌਂਸਲਰ ਹਾਜਰ ਹੋਏ।
ਮੀਟਿੰਗ ਦੀ ਸ਼ੁਰੂਆਤ ਵਿ¤ਚ ਸਮੂਹ ਮੈਂਬਰਾਂ ਵ¤ਲੋਂ ਸਾਬਕਾ ਕੌਂਸਲਰ ਅਤੇ ਸੀਨੀਅਰ ਕਾਂਗਰਸੀ ਲੀਡਰ ਸਵ. ਸੀਤਾ ਰਾਮ ਚੁਨੀਆ ਦੀ ਬੇ—ਵਕਤੀ ਮੌਤ ਹੋਣ *ਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸਾਰੇ ਹਾਊਸ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੀਟਿµਗ ਵਿ¤ਚ ਐ¤ਮ.ਐ¤ਲ.ਏ., ਸ੍ਰੀ ਨਾਜਰ ਸਿੰਘ ਮਾਨਸ਼ਾਹੀਆ ਜੀ ਸਮੇਤ 17 ਮੈਂਬਰ ਹਾਜਰ ਹੋਏ।
ਇਸ ਤੋਂ ਇਲਾਵਾ ਸਵ¤ਛ ਭਾਰਤ ਮਿਸ਼ਨ ਤਹਿਤ ਸ਼ਹਿਰ ਵਿ¤ਚ ਵ¤ਖ—ਵ¤ਖ ਕµਮ ਜਿਵੇਂ ਸੋਕ ਪਿ¤ਟਾਂ ਬਣਾਉਣਾ, ਸ਼ੈ¤ਡ ਬਣਾਉਣਾ, ਪਬਲਿਕ ਟੁਆਇਲਟਾਂ ਆਦਿ ਬਣਾਉਣ ਲਈ ਲਗਭਗ 95 ਲ¤ਖ ਖਰਚ ਕਰਨ ਦੀ ਤਜਵੀਜ ਪ੍ਰਵਾਨ ਕੀਤੀ ਗਈ ਅਤੇ ਸਮੂਹ ਹਾਉਸ ਵ¤ਲੋਂ ਪ੍ਰਧਾਨ ਮਨਦੀਪ ਸਿµਘ ਗੋਰਾ ਦੇ ਇਸ ਸਕੀਮ ਤਹਿਤ ਫੰਡਜ਼ ਲਿਆਉਣ ਤੇ ਸ਼ਲਾਘਾ ਕੀਤੀ ਗਈ। ਹਾਊਸ ਵ¤ਲੋਂ ਇ¤ਕ ਅਹਿਮ ਫੈਸਲਾ ਲੈਂਦਿਆਂ ਸ਼ਹਿਰ ਦੇ ਉ¤ਘੇ ਡਾਕਟਰ ਅਮ੍ਰਿਤਪਾਲ ਗੋਇਲ ਦੀ ਹੋਈ ਮੌਤ *ਤੇ ਸ਼ਹਿਰ ਵਾਸੀਆਂ ਦੀ ਮµਗ ਨੂੰ ਵਿਚਾਰਦੇ ਹੋਏ ਵਾਟਰ ਵਰਕਸ ਰੋਡ ਦਾ ਨਾਮ ਤਬਦੀਲ ਕਰਕੇ ਡਾ. ਅਮ੍ਰਿਤਪਾਲ ਰੋਡ ਰ¤ਖਣ ਨੂੰ ਪ੍ਰਵਾਨਗੀ ਦਿਤੀ ਗਈ।
ਇਸ ਮੌਕੇ ਮੀਤ ਪ੍ਰਧਾਨ ਗੁਰਦੀਪ ਸਿੰਘ ਦੀਪਾ, ਕੌਂਸਲਰ ਗੀਤਾ ਰਾਣੀ, ਮਹਿੰਦਰ ਕੌਰ, ਗੁਰਦੀਪ ਸਿੰਘ ਸੇਖੋਂ, ਕੰਚਨ ਸੇਠੀ, ਕਿਰਨਾ ਰਾਣੀ, ਸੁਰਿµਦਰ ਕੁਮਾਰ ਨਿੰਭੋਰੀਆ, ਬਖਸ਼ੀਸ਼ ਸਿੰਘ, ਸੁਰੇਸ਼ ਰਾਣੀ, ਜੁਗਰਾਜ ਸਿੰਘ, ਰਮੇਸ਼ ਕੁਮਾਰ, ਆਯੂਸ਼ੀ ਸ਼ਰਮਾ, ਸੌਰਵ ਜਿੰਦਲ ਅਤੇ ਕਰਨੈਲ ਕੌਰ ਮੌਜੂਦ ਸਨ।