ਨੈਸ਼ਨਲ ਡੈਸਕ— ਰਾਜਨੀਤਕ ਗਲਿਆਰਾਂ ‘ਚ ਜੋ ਸ਼ਗੂਫਾ ਉਡ ਰਿਹਾ ਹੈ ਜੇਕਰ ਉਹ ਸੱਚ ਨਿਕਲਿਆਂ ਤਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ 2019 ਦੀਆਂ ਚੋਣਾਂ ਨਹੀਂ ਲੜੇਗੀ। ਜਾਣਕਾਰੀ ਮੁਤਾਬਕ ਸਵਰਾਜ ਆਪਣੀ ਖਰਾਬ ਸਿਹਤ ਕਰਕੇ ਚੋਣਾਂ ਲੜਣ ਤੋਂ ਪਿਛੇ ਹਟ ਸਕਦੀ ਹੈ। ਹਾਲਾਂਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਉਨ੍ਹਾਂ ਨੂੰ ਰਾਜਸਭਾ ਭੇਜਿਆ ਜਾ ਸਕਦਾ ਹੈ।
ਸੁਸ਼ਮਾ ਸਵਰਾਜ ਦੀ ਸਿਹਤ ਕਈ ਮਹੀਨਿਆਂ ਤੋਂ ਠੀਕ ਨਹੀਂ ਚਲ ਰਹੀ ਜਿਸ ਕਰਕੇ ਉਹ ਸੰਸਦ ਅਤੇ ਮੰਤਰੀ ਦੇ ਰੂਪ ‘ਚ ਆਪਣੇ ਕੰਮ ਨੂੰ ਸਹੀ ਤਰੀਕਿਆਂ ਨਾਲ ਅੰਜ਼ਾਮ ਨਹੀਂ ਦੇ ਪਾ ਰਹੀ ਹੈ।
ਸੂਤਰਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਇਸ ਫੈਸਲੇ ਨਾਲ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਵੀ ਜਾਣੂ ਕਰਵਾ ਦਿੱਤਾ ਹੈ।