ਰਾਏਪੁਰ— ਕਾਂਗਰਸ ਨੇ ਛੱਤੀਸਗੜ੍ਹ ਨੂੰ ਔਰਤਾਂ ਦੇ ਗਾਇਬ ਹੋਣ ਦੇ ਮਾਮਲੇ ‘ਚ ਦੇਸ਼ ‘ਚ ਚੋਟੀ ‘ਤੇ ਕਰਾਰ ਦਿੰਦੇ ਹੋਏ ਦੋਸ਼ ਲਗਾਇਆ ਹੈ ਕਿ ਸੂਬੇ ‘ਚ ਪਿਛਲੇ 5 ਸਾਲਾ ‘ਚ 37 ਹਜ਼ਾਰ ਤੋਂ ਵਧ ਔਰਤਾਂ ਗਾਇਬ ਹੋਈਆਂ ਹਨ। ਪਾਰਟੀ ਦੀ ਰਾਸ਼ਟਰੀ ਬੁਲਾਰਾ ਪ੍ਰਿਯੰਕਾ ਚਤੁਰਵੇਦੀ ਨੇ ਇਥੇ ਪ੍ਰੈੱਸ ਕਾਨਫਰੰਸ ‘ਚ ਇਹ ਦੋਸ਼ ਲਦਾਉਂਦੇ ਹੋਏ ਕਿਹਾ ਕਿ ਰਸ਼ਟਰੀ ਅਪਰਾਧ ਬਿਊਰੋ ਦੇ ਰਿਕਾਰਡ ਮੁਤਾਬਕ ਸੂਬੇ ‘ਚ ਪਿਛਲੇ ਪੰਜ ਸਾਲਾ ‘ਚ 27 ਹਜ਼ਾਰ ਔਰਤਾਂ ਲਾਪਤਾ ਹਨ ਜਦਕਿ ਰਮਨ ਸਰਕਾਰ ਨੇ ਵਿਧਾਨ ਸਭਾ ‘ਚ ਸਵੀਕਾਰ ਕੀਤਾ ਹੈ ਕਿ 37106 ਔਰਤਾਂ ਲਾਪਤਾ ਹਨ। ਗਾਇਬ ਔਰਤਾਂ ਕਿਥੇ ਗਈਆਂ ਇਸ ਦਾ ਪਤਾ ਲਗਾਉਣ ‘ਚ ਰਮਨ ਸਰਕਾਰ ਦੀ ਕੋਈ ਰੂਚੀ ਨਹੀਂ ਰਹੀ ਹੈ।
ਉਨ੍ਹਾਂ ਕਿਹਾ ਕਿ ਮੋਦੀ ਤੇ ਰਮਨ ਦੇ ਮਹਿਲਾ ਵਿਰੋਧੀ ਮਾਡਲ ਦਾ ਹੀ ਨਤੀਜਾ ਹੈ ਕਿ ਛੱਤੀਸਗੜ੍ਹ ‘ਚ ਮਹਿਲਾ ਉਤਪੀੜਨ ਦੇ ਨਵੇਂ ਰਿਕਾਰਡ ਬਣੇ ਹਨ। ਇਹ ਅਜਿਹਾ ਸੂਬਾ ਹੈ ਕਿ ਸਹਾਇਕ ਪੁਲਸ ਇੰਸਪੈਕਟਰ (ਏ.ਆਈ.ਜੀ.) ਨੂੰ ਔਰਤਾਂ ਖਿਲਾਫ ਅਪਰਾਧ ਕਰਨ ਦੇ ਮਾਮਲੇ ‘ਚ ਦੋਸ਼ੀ ਕਰਾਰ ਕਰ ਬਰਖਾਸਤ ਕੀਤੇ ਜਾਣ ਤੋਂ ਬਾਅਦ ਕੈਬਨਿਟ ‘ਚ ਪ੍ਰਸਤਾਵ ਦੇ ਜ਼ਰੀਏ ਉਸ ਨੂੰ ਬਹਾਲ ਕਰ ਦਿੱਤਾ ਜਾਂਦਾ ਹੈ। ਅਜਿਹੇ ਉਦਾਹਰਣ ਸ਼ਾਹਿਦ ਹੀ ਮਿਲਣਗੇ। ਚਤੁਰਵੇਦੀ ਨੇ ਸੂਬੇ ‘ਚ ਪਿਛਲੇ 5 ਸਾਲਾ ‘ਚ ਔਰਤਾਂ ਦੇ ਉਤਪੀੜਨ ਤੇ ਅਪਰਾਧ ਨਾਲ ਜੁੜੇ ਵੱਡੇ ਮਾਮਲਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਭਾਜਪਾ ਨੂੰ ਔਰਤਾਂ ਤੋਂ ਵੋਟ ਮੰਗਣ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਨੇ ਇਕ ਸਵਾਲ ਦੇ ਜਵਾਬ ‘ਚ ਕਿਹਾ ਕਿ ਮੋਦੀ ਸਰਕਾਰ ਔਰਤਾਂ ਨੂੰ ਸੰਸਦ ਤੇ ਵਿਧਾਨ ਸਭਾ ‘ਚ 33 ਫੀਸਦੀ ਰਿਜ਼ਰਵੇਸ਼ਨ ਦੇਣ ਦੇ ਬਿੱਲ ਨੂੰ ਕਾਂਗਰਸ ਦੇ ਰਾਜਸਭਾ ‘ਚ ਸਮਰਥਨ ਦੇ ਖੁੱਲੇ ਐਲਾਨ ਤੋਂ ਬਾਅਦ ਵੀ ਪੇਸ਼ ਨਹੀਂ ਕਰ ਰਹੀ ਹੈ।