ਕੁੱਲੂ— ਹਿਮਾਚਲ ਪ੍ਰਦੇਸ਼ ਦੇ ਜ਼ਿਲੇ ਕੁੱਲੂ ਵਿਚ ਹੁਣ ਡਰੋਨ ਜ਼ਰੀਏ ਬਲੱਡ ਸੈਂਪਲ ਇਕੱਠੇ ਕੀਤੇ ਜਾਣਗੇ ਅਤੇ ਦਵਾਈਆਂ ਦਿੱਤੀਆਂ ਜਾਣਗੀਆਂ। ਹਿਮਾਚਲ ਪ੍ਰਦੇਸ਼ ਸਰਕਾਰ ਡਰੋਨ ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਹੀ ਹੈ। ਜੇਕਰ ਇਹ ਯੋਜਨਾ ਕਾਮਯਾਬ ਹੁੰਦੀ ਹੈ ਤਾਂ ਇਸ ਨੂੰ ਦਸੰਬਰ ਤਕ ਲਾਂਚ ਕਰ ਦਿੱਤਾ ਜਾਵੇਗਾ। ਇੱਥੇ ਦੱਸ ਦੇਈਏ ਕਿ ਹਿਮਾਚਲ ਦੇ ਕੁੱਲੂ ਵਿਚ ਦੂਰ-ਦੁਰਾਡੇ ਦੇ ਖੇਤਰਾਂ ਵਿਚ ਮੁਸ਼ਕਲਾਂ ਹਾਲਤਾਂ ਨਾਲ ਨਜਿੱਠਣ ਲਈ ਸਰਕਾਰ ਇਸ ਯੋਜਨਾ ਨੂੰ ਲਾਗੂ ਕਰਨ ‘ਤੇ ਕੰਮ ਕਰ ਰਹੀ ਹੈ। ਇੱਥੇ ਦੱਸ ਦੇਈਏ ਕਿ ਉਂਝ ਸਹੀ ਡਾਕਟਰੀ ਜਾਂਚ ਲੈਬਾਰਟੀ ਟੈਸਟ ਰਾਹੀਂ ਸੰਭਵ ਹੁੰਦੀ ਹੈ।
ਡਰੋਨਾਂ ਨੂੰ ਪ੍ਰਾਇਮਰੀ ਹੈੱਲਥ ਸੈਂਟਰਾਂ ਦੇ ਸੈਂਪਲਾਂ ਨੂੰ ਲੈਣ ਲਈ ਜ਼ਿਲਾ ਹਸਪਤਾਲਾਂ ਅਤੇ ਕਮਿਊਨਿਟੀ ਸਿਹਤ ਕੇਂਦਰ ‘ਚ ਭੇਜਣ ਲਈ ਤਾਇਨਾਤ ਕੀਤਾ ਜਾਵੇਗਾ। ਓਧਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਡਾਕਟਰ ਅਤੇ ਮਾਹਰ ਬੀਮਾਰੀ ਦਾ ਪਤਾ ਲਾਉਣਗੇ ਅਤੇ ਡਾਕਟਰਾਂ ਦੀ ਪਰਚੀ ਨੂੰ ਪ੍ਰਾਇਮਰੀ ਹੈੱਲਥ ਕੇਂਦਰਾਂ ਵਿਚ ਭੇਜਣਗੇ। ਇੱਥੇ ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਦੇ ਕਿੰਨੌਰ, ਲਾਹੌਲ-ਸਪੀਤੀ, ਪਾਂਗੀ ਅਤੇ ਕਿਲਰ ਦੇ ਕਬਾਇਲੀ ਖੇਤਰਾਂ ਵਿਚ 6 ਮਹੀਨੇ ਬਰਫਬਾਰੀ ਰਹਿੰਦੀ ਹੈ, ਜਿਸ ਕਾਰਨ ਸਰਕਾਰ ਇਸ ਯੋਜਨਾ ਨੂੰ ਦਸੰਬਰ ‘ਚ ਲਾਂਚ ਕਰੇਗੀ।
ਕਿੰਨੌਰ, ਲਾਹੌਲ-ਸਪੀਤੀ, ਪਾਂਗੀ ਅਤੇ ਕਿਲਰ ਦੇ ਕਬਾਇਲੀ ਖੇਤਰਾਂ ਵਿਚ ਰਹਿੰਦੇ ਸਥਾਨਕ ਲੋਕਾਂ ਜਦੋਂ ਬੀਮਾਰ ਪੈਂਦੇ ਹਨ ਤਾਂ ਉਹ ਸਰਕਾਰ ਵਲੋਂ ਚਲਾਏ ਜਾਣ ਵਾਲੇ ਹੈਲੀਕਾਪਟਰ ਸੇਵਾਵਾਂ ‘ਤੇ ਨਿਰਭਰ ਰਹਿੰਦੇ ਹਨ, ਜੋ ਕਿ ਉਨ੍ਹਾਂ ਦੀਆਂ ਸਹੂਲਤਾਂ ਲਈ ਤਿਆਰ ਰਹਿੰਦੇ ਹਨ। ਬਸ ਇੰਨਾ ਹੀ ਨਹੀਂ ਇਹ ਹੈਲੀਕਾਪਟਰ ਸੇਵਾਵਾਂ ਪ੍ਰੀਖਿਆ ਅਤੇ ਇੰਟਰਵਿਊ ਦੇਣ ਜਾਣ ਵਾਲੇ ਵਿਦਿਆਰਥੀਆਂ ਦੀ ਸਹੂਲਤ ਲਈ ਤਿਆਰ ਰਹਿੰਦੇ ਹਨ।