ਅਯੁੱਧਿਆ— ਸੁਪਰੀਮ ਕੋਰਟ ‘ਚ ਵਿਵਾਦਿਤ ਰਾਮ ਜਨਮ ਭੂਮੀ ਮਾਮਲੇ ‘ਚ ਸੁਣਵਾਈ ਦੀ ਤਰੀਕ ਵਧ ਜਾਣ ਦੇ ਫੈਸਲੇ ਨਾਲ ਹਿੰਦੂ ਪ੍ਰੀਸ਼ਦ (ਵਿਹਿਪ) ਤੇ ਸਾਧੂ ਸੰਤਾਂ ਵਿਚਾਲੇ ਨਿਰਾਸ਼ਾ ਫੈਲ ਗਈ ਹੈ। ਵਿਹਿਪ ਤੇ ਸਾਧੂ ਸੰਤ ਵਿਵਾਦਿਤ ਰਾਮ ਜਨਮ ਭੂਮੀ ਪਰੀਸਰ ‘ਚ ਵੱਡੇ ਮੰਦਰ ਦੇ ਨਿਰਮਾਣ ਲਈ ਆ ਰਹੇ ਅੜਿੱਕੇ ਨੂੰ ਦੂਰ ਕਰਨ ਲਈ ਮੰਗ ਕਰ ਰਹੇ ਹਨ। ਸੁਪਰੀਮ ਕੋਰਟ ‘ਚ ਇਸ ਮਾਮਲੇ ਦੀ ਸੋਮਵਾਰ ਨੂੰ ਸੁਣਵਾਈ ਹੋਣੀ ਸੀ। ਹਾਲਾਂਕਿ ਅਦਾਲਤ ਦੇ ਫੈਸਲੇ ਤੋਂ ਬਾਅਦ ਹੁਣ ਇਸ ਮਾਮਲੇ ਦੀ ਸੁਣਵਾਈ ਜਨਵਰੀ ‘ਚ ਹੋਵੇਗੀ।
ਭਾਰਤੀ ਜਨਤਾ ਪਾਰਟੀ ਨੇਤਾਵਾਂ ਨੇ ਮੰਦਰ ਨਿਰਮਾਣ ਲਈ ਹੋ ਰਹੀ ਦੇਰੀ ਲਈ ਕਾਂਗਰਸ ਨੂੰ ਦੋਸ਼ੀ ਠਹਿਰਾਇਆ ਹੈ। ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਕਿਹਾ ਕਿ ਇਹ ਚੰਗਾ ਜੇਕਰ ਅਦਾਲਤ ਇਸ ਮਾਮਲੇ ਦੀ ਰੋਜ਼ਾਨਾ ਸੁਣਵਾਈ ਜਲਦ ਸ਼ੁਰੂ ਹੋ ਜਾਂਦੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਦੇਰੀ ਹੋਣਾ ਚੰਗਾ ਸੰਕੇਤ ਨਹੀਂ ਹੈ। ਭਾਜਪਾ ਦੇ ਸੀਨੀਅਰ ਨੇਤਾ ਤੇ ਰਾਜਸਭਾ ਦੇ ਸਾਬਕਾ ਮੈਂਬਰ ਵਿਨੇ ਕਟਿਆਰ ਨੇ ਵੀ ਸੁਣਵਾਈ ‘ਚ ਹੋ ਰਹੀ ਦੇਰੀ ਲਈ ਕਾਂਗਰਸ ਨੂੰ ਦੋਸ਼ੀ ਠਹਿਰਾਇਆ। ਉਨ੍ਹਾਂ ਕਿਹਾ ਕਿ ਪਹਿਲਾਂ ਕਪਿਲ ਸਿੱਬਲ ਤੇ ਹੁਣ ਪ੍ਰਸ਼ਾਂਤ ਭੂਸ਼ਣ ਸੁਪਰੀਮ ਕੋਰਟ ‘ਚ ਸੁਣਵਾਈ ਦੇ ਮਾਮਲੇ ‘ਚ ਦੇਰੀ ਲਈ ਜ਼ਿੰਮੇਵਾਰ ਹੈ। ਕਾਂਗਰਸ ਹਮੇਸ਼ਾ ਇਸ ਮਾਮਲੇ ‘ਤੇ ਫੈਸਲੇ ‘ਚ ਦੇਰੀ ਕਰਵਾਉਣਾ ਚਾਹੁੰਦੀ ਹੈ ਤੇ ਉਹ ਇਸ ‘ਚ ਸਫਲ ਹੋਏ ਹਨ।