ਸ਼੍ਰੀਨਗਰ-ਸ਼੍ਰੀਨਗਰ ‘ਚ ਪਈ ਭਾਰੀ ਬਰਫਬਾਰੀ ਦੇ ਕਾਰਨ ਰਾਸ਼ਟਰੀ ਰਾਜਮਾਰਗ ‘ਤੇ ਜਵਾਹਰ ਸੁਰੰਗ ਦੇ ਕੋਲ ਸ਼ਨੀਵਾਰ ਨੂੰ ਫਸੇ ਸੈਂਕੜੇ ਯਾਤਰੀਆਂ ਨੂੰ ਪੁਲਸ ਨੇ ਬਚਾ ਲਿਆ ਹੈ। ਇਹ ਮਾਰਗ ਭਾਰੀ ਬਰਫਬਾਰੀ ਦੇ ਕਾਰਨ ਬੰਦ ਹੋ ਗਿਆ। ਇਸ ਸੰਬੰਧੀ ਅਧਿਕਾਰੀ ਨੇ ਦੱਸਿਆ ਹੈ ਕਿ ਬਚਾਅ ਮੁਹਿੰਮ ਹੁਣ ਵੀ ਜਾਰੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਾਜੀਗੁੰਡ ‘ਚ ਜਵਾਹਰ ਸੁਰੰਗ ‘ਚ ਫਸੇ ਸੈਂਕੜੇ ਯਾਤਰੀਆਂ ਨੂੰ ਬਚਾਇਆ ਗਿਆ ਅਤੇ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਗਿਆ।
ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਸ਼ਨੀਵਾਰ ਨੂੰ ਦੁਪਹਿਰ ਬਾਅਦ ਭਾਰੀ ਬਰਫਬਾਰੀ ਦੇ ਕਾਰਨ ਬੰਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਸ਼੍ਰੀਨਗਰ ‘ਚ 9 ਸਾਲ ਬਾਅਦ ਨਵੰਬਰ ਦੇ ਪਹਿਲੇ ਹਫਤੇ ‘ਚ ਅਜਿਹੀ ਬਰਫਬਾਰੀ ਹੋਈ ਹੈ। ਮੌਸਮ ਵਿਭਾਗ ਦੇ ਇਕ ਅਧਿਕਾਰੀ ਦੇ ਮੁਤਾਬਕ ਇਸ ਤੋਂ ਪਹਿਲਾਂ ਸ਼੍ਰੀਨਗਰ ‘ਚ ਨਵੰਬਰ ਦੇ ਪਹਿਲੇ ਹਫਤੇ ‘ਚ ਬਰਫਬਾਰੀ 2009 ‘ਚ ਹੋਈ ਸੀ ਅਤੇ ਉਸ ਤੋਂ ਪਹਿਲਾਂ 2004 ਅਤੇ 2008 ‘ਚ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਸੀ।