ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਇਕ ਵਾਰ ਫਿਰ ਕਿਹਾ ਹੈ ਕਿ ਰਾਮ ਮੰਦਰ ਨਿਰਮਾਣ ਨੂੰ ਲੈ ਕੇ ਹੁਣ ਕੋਈ ਰਾਸਤਾ ਨਹੀਂ ਬਚਿਆ ਹੈ। ਉਨ੍ਹਾਂ ਕਿਹਾ ਕਿ ਸਾਧੂ ਸੰਤਾਂ ਦੀ ਮੰਗ ‘ਤੇ 6 ਦਸੰਬਰ ਤੋਂ ਪਹਿਲਾਂ ਅਯੁੱਧਿਆ ‘ਚ ਕੁਝ ਨਾ ਕੁਝ ਹੋਣਾ ਚਾਹੀਦਾ ਹੈ।
ਸਾਕਸ਼ੀ ਮਹਾਰਾਜ ਨੇ ਕਿਹਾ, ‘ਦੇਸ਼ ਦੀ ਜਨਤਾ ਚਾਹੁੰਦੀ ਹੈ ਕਿ ਅਯੁੱਧਿਆ ‘ਚ ਰਾਮ ਮੰਦਰ ਬਣੇ। ਹਿੰਦੁਸਤਾਨ ਦੇ ਸਾਰੇ ਧਰਮ ਅਚਾਰਿਆ ਵੀ ਕਹਿ ਰਹੇ ਹਨ। ਸਾਰੇ ਲੋਕ ਅੰਦੋਲਨ ਕਰਨ ‘ਤੇ ਉਤਾਰੂ ਹਨ। ਮੈਨੂੰ ਲੱਗਦਾ ਹੈ ਕਿ ਸਾਧੂ ਸੰਤਾਂ ਨੇ 6 ਦਸੰਬਰ ਨੂੰ ਇਕ ਡੈਡਲਾਈਨ ਤੈਅ ਕੀਤੀ ਹੈ। ਇਸ ਲਈ 6 ਦਸੰਬਰ ਤਕ ਕੁਝ ਨਾ ਕੁਝ ਹੋਣਾ ਚਾਹੀਦਾ ਹੈ। ਮੰਦਿਰ ਨਿਰਮਾਣ ਸ਼ੁਰੂ ਹੋਵੇ ਇਹ ਸਾਰੇ ਦੇਸ਼ਵਾਸੀ ਚਾਹੁੰਦੇ ਹਨ। ਸਾਰੇ ਸੰਨਿਆਸੀ ਵੀ ਚਾਹੁੰਦੇ ਹਨ। ਜੇਕਰ 6 ਦਸੰਬਰ ਤਕ ਕੋਈ ਫੈਸਲਾ ਨਹੀਂ ਹੁੰਦਾ, ਤਾਂ ਸਾਧੂ ਸੰਤ ਦੇਸ਼ਭਰ ‘ਚ ਸੰਮੇਲਨ ਕਰਨਗੇ।’
ਬੀਜੇਪੀ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਕਿਹਾ, ”ਇਲਾਹਾਬਾਦ ‘ਚ ਕੁੰਭ ਆਉਣ ਵਾਲਾ ਹੈ। ਮਹਾਕੁੰਭ ‘ਚ ਸਾਧੂ ਸੰਤਾਂ ਦਾ ਵੱਡਾ ਸੰਮੇਲਨ ਹੋਵੇਗਾ। ਅਜਿਹੀ ਸਥਿਤੀ ‘ਚ ਰਾਮ ਮੰਦਰ ਨਿਰਮਾਣ ਤੋਂ ਇਲਾਵ ਹੋਰ ਕੋਈ ਰਾਸਤਾ ਨਹੀਂ ਨਜ਼ਰ ਆਉਂਦਾ। ਭਾਵੇ ਸਰਕਾਰ ਆਰਡੀਨੈਂਸ ਲੈ ਕੇ ਆਵੇ ਭਾਵੇਂ ਬਿੱਲ। ਸਾਕਸ਼ੀ ਮਹਾਰਾਜ ਨੇ ਸਲਾਹ ਦਿੱਤੀ ਕਿ ਨਰਸਿਮਹਾ ਰਾਵ ਸਰਕਾਰ ਵੱਲੋਂ ਐਕਵਾਇਰ ਕੀਤੀ ਗਈ ਜ਼ਮੀਨ ਰਾਮ ਜਨਮ ਭੂਮੀ ਟਰੱਸਟ ਨੂੰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਮੇਰਾ ਮੰਨਣਾ ਹੈ ਕਿ 2019 ਤੋਂ ਪਹਿਲਾਂ ਪ੍ਰਭੂ ਸ਼੍ਰੀ ਰਾਮ ਦਾ ਮੰਦਰ ਬਣਨਾ ਸ਼ੁਰੂ ਹੋ ਜਾਵੇਗਾ। ਜਦੋਂ ਸਾਰੇ ਲੋਕ ਚਾਹੁੰਦੇ ਹਨ ਕਿ ਅਯੁੱਧਿਆ ‘ਚ ਮੰਦਰ ਬਣੇ, ਤਾਂ ਪੂਰਾ ਵਿਸ਼ਵਾਸ ਹੈ 2019 ਲੋਕ ਸਭਾ ਚੋਣ ਤੋਂ ਪਹਿਲਾਂ ਮੰਦਰ ਨਿਰਮਾਣ ਦਾ ਕੰਮ ਸ਼ੁਰੂ ਹੋ ਜਾਵੇਗਾ’। ਬੀਜੇਪੀ ਸੰਸਦ ਨੇ ਕਿਹਾ, ‘ਬੀਜੇਪੀ ਅੱਜ ਵੀ ਰਾਮ ਮੰਦਰ ਨਾਲ ਹੈ। ਜਦੋਂ ਤਕ ਰਾਮ ਮੰਦਰ ਦਾ ਨਿਰਮਾਣ ਨਹੀਂ ਹੋ ਜਾਂਧਾ, ਬੀਜੇਪੀ ਰਾਮ ਮੰਦਰ ਦੇ ਰਾਸਤੇ ‘ਤੇ ਨਹੀਂ ਚੱਲੇਗੀ। 2019 ਚੋਣ ‘ਚ ਜਾਣ ਤੋਂ ਪਹਿਲਾਂ ਮੰਦਰ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ।