ਕੇਰਲ— ਭਗਵਾਨ ਅਯੱਪਾ ਮੰਦਰ ਪਰਿਸਰ ‘ਚ ਮੰਗਲਵਾਰ ਨੂੰ ਇਕ ਔਰਤ ਦੇ ਪ੍ਰਵੇਸ਼ ਨੂੰ ਰੋਕਣ ਲਈ ਆਯੋਜਿਤ ਵਿਰੋਧ ਪ੍ਰਦਰਸ਼ਨ ਦੀ ਰਿਕਾਰਡਿੰਗ ਕਰ ਰਹੇ ਇਕ ਮਲਿਆਲਮ ਸਮਾਚਾਰ ਚੈਨਲ ਦੇ ਕੈਮਰਾਮੈਨ ‘ਤੇ ਕਥਿਤ ਤੌਰ ‘ਤੇ ਸ਼ਰਧਾਲੂਆਂ ਨੇ ਹਮਲਾ ਕਰ ਦਿੱਤਾ। ਉਹ ਲੋਕ ਉਸ ਮਹਿਲਾ ਦੇ ਪ੍ਰਵੇਸ਼ ਦਾ ਵਿਰੋਧ ਕਰ ਰਹੇ ਸਨ, ਜਿਸ ਬਾਰੇ ਉਨ੍ਹਾਂ ਦਾ ਮਨਣਾ ਹੈ ਕਿ ਉਹ ਮਾਹਵਾਰੀ ਉਮਰ ਦੀ ਹੈ। ਵਿਰੋਧ ਪ੍ਰਦਰਸ਼ਨ ਨੂੰ ਕੈਮਰੇ ‘ਚ ਕੈਦ ਕਰ ਰਹੇ ਕੈਮਰਾਮੈਨ ਵਿਸ਼ਣੂ ‘ਤੇ ਸੈਂਕੜੇ ਸ਼ਰਧਾਲੂ ਚਿੱਲਾਉਣ ਲੱਗ ਗਏ। ਟੈਲੀਵਿਜ਼ਨ ਚੈਨਲਾਂ ਨੇ ਕੁਝ ਪ੍ਰਦਰਸ਼ਨਕਾਰੀਆਂ ਵੱਲੋਂ ਕੈਮਰਾਮੈਨ ਦਾ ਪਲਾਸਟਿਕ ਸਟੂਲ ਸੁੱਟਦੇ ਹੋਏ ਵੀਡੀਓ ਵੀ ਵਿਖਾਇਆ ਹਮਲੇ ਸਮੇਂ ਕੈਮਰਾਮੈਨ ਪ੍ਰਦਰਸ਼ਨ ਨੂੰ ਕਵਰ ਕਰਨ ਲਈ ਇਮਾਰਤ ਦੇ ‘ਸਨਸ਼ੇਡ’ ‘ਤੇ ਚੜ੍ਹਿਆ ਹੋਇਆ ਹੈ।
ਪੁਲਸ ਨੇ ਬਾਅਦ ‘ਚ ਪੁਸ਼ਟੀ ਕੀਤੀ ਕਿ ਤਿਰੂਰ ਦੀ ਰਹਿਣ ਵਾਲੀ ਲਲਿਤਾ ਦੀ ਉਮਰ 52 ਸਾਲ ਹੈ ਤੇ ਉਹ ਆਪਣੇ ਪੋਤੇ ਦੇ ਨਾਂ ‘ਤੇ ਇਕ ਧਾਰਮਿਕ ਪੂਜਾ ਕਰਵਾਉਣ ਲਈ ਮੰਦਰ ਆਈ ਸੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਉਦੋਂ ਹੋਈ ਜਦੋਂ ਸਵੇਰੇ ਮੰਦਰ ‘ਚਿਤਰਾ ਅੱਤਾ ਥਿਰੂਨਾਲ’ ਪੂਜਾ ਲਈ ਖੋਲ੍ਹਿਆ ਗਿਆ। ਸਮਾਚਾਰ ਚੈਨਲ ਨੇ ਇਹ ਵੀ ਦੋਸ਼ ਲਗਾਇਆ ਕਿ ਅੰਦੋਲਨਕਾਰੀਆਂ ਨੇ ਕੈਮਰਾਮੈਨ ਵੱਲ ਨਾਰੀਅਲ ਵੀ ਸੁੱਟਿਆ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਵਿਸ਼ਣੂ ਆਪਣਾ ਕੈਮਰਾ ਸਨਸ਼ੇਡ ਦੇ ਹੇਠਾਂ ਖੜ੍ਹੇ ਹੋਰ ਪੱਤਰਕਾਰਾਂ ਨੂੰ ਸੰਭਾਲਣ ਲਈ ਦੇ ਰਿਹਾ ਹੈ। ਅਯੱਪਾ ਮੰਦਰ ਸਖਤ ਸੁਰੱਖਿਆ ਵਿਚਾਲੇ 2 ਦਿਨ ਦੀ ਵਿਸ਼ੇਸ਼ ਪੂਜਾ ਲਈ ਤਿੰਨ ਹਫਤੇ ‘ਚ ਦੂਜੀ ਵਾਰ ਸੋਮਵਾਰ ਨੂੰ ਖੋਲ੍ਹਿਆ ਗਿਆ।