ਜੰਮੂ— ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲੇ ‘ਚ ਅੱਤਵਾਦੀਆਂ ਦੁਆਰਾ ਸੀਨੀਅਰ ਭਾਜਪਾ ਨੇਤਾ ਅਤੇ ਉਨ੍ਹਾਂ ਦੇ ਭਰਾ ਦੀ ਹੱਤਿਆ ਦੇ ਸੰਬੰਧ ‘ਚ ਪੁਲਸ ਨੇ ਕੁਝ ਲੋਕਾਂ ਨੂੰ ਹਿਰਾਸਤ ‘ਚ ਲਿਆ ਹੈ। ਜ਼ਿਲੇ ‘ਚ ਤਣਾਅ ਘੱਟ ਹੋ ਗਿਆ ਹੈ ਪਰ ਸਾਵਾਧਾਨੀ ਵਰਤਦੇ ਹੋਏ ਰਾਤ ਦਾ ਕਰਫਿਊ ਜਾਰੀ ਰੱਖਿਆ ਗਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 1 ਨਵੰਬਰ ਦੀ ਹੱਤਿਆ ਦੇ ਸਬੰਧ ‘ਚ ਹਿਰਾਸਤ ‘ਚ ਲਏ ਗਏ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸਰਕਾਰ ਨੇ ਇਸ ਹੱਤਿਆਕਾਂਡ ਦੀ ਜਾਂਚ ਲਈ 2 ਨਵੰਬਰ ਨੂੰ ਵਿਸ਼ੇਸ਼ ਜਾਂਚ ਦਲ ਦਾ ਗਠਨ ਕੀਤਾ ਸੀ ਅਤੇ ਇਸ ਦੀ ਜਾਂਚ ਜਲਦੀ ਕਰਨ ਦਾ ਨਿਰਦੇਸ਼ ਦਿੱਤਾ ਸੀ।
ਪਰਿਹਾਰ (52) ਅਤੇ ਉਨ੍ਹਾਂ ਦੇ ਭਰਾ ਅਜੀਤ ਪਰਿਹਾਰ(55) ਦੀ ਹੱਤਿਆ ਦੇ ਬਾਅਦ ਬੀਤੇ ਵੀਰਵਾਰ ਤੋਂ ਕਿਸ਼ਤਵਾੜ ਅਤੇ ਡੋਡਾ ਜ਼ਿਲੇ ‘ਚ ਕਰਫਿਊ ਲਗਾ ਦਿੱਤਾ ਗਿਆ ਸੀ। ਉੱਤਰੀ ਕਮਾਨ ਦੇ ਸੈਨਾ ਪ੍ਰਮੁੱਖ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨੇ ਵੀਰਵਾਰ ਨੂੰ ਕਿਸ਼ਤਵਾੜ ‘ਚ ਸੁਰੱਖਿਆ ਸਥਿਤੀ ਦੀ ਸਮੀਖੀਆ ਕੀਤੀ ਅਤੇ ਕਿਹਾ ਕਿ ਸੁਰੱਖਿਆ ਚੁਣੌਤੀਆਂ ਨਾਲ ਪ੍ਰਭਾਵੀ ਤਰੀਕਿਆਂ ਨਾਲ ਨਿਪਟਿਆਂ ਜਾਵੇ।