ਰਾਏਪੁਰ— ਦਿੱਲੀ ਦੇ ਉਪਮੁਖ ਮੰਤਰੀ ਮਨੀਸ਼ ਸਿਸੋਦੀਆ ਅੱਜ ਛੱਤੀਸਗੜ੍ਹ ਦੇ ਦੌਰੇ ‘ਤੇ ਸੀ ਸਵੇਰੇ 8 ਵਜੇ ਰਾਏਪੁਰ ਪਹੁੰਚਣ ਦੇ ਬਾਅਦ ਉਹ ਭਾਨੁਪ੍ਰਤਾਪ ਪੁਰ ਲਈ ਨਿਕਲ ਗਏ ਉੱਥੇ ਉਨ੍ਹਾਂ ਨੇ ਕਾਂਗਰਸ ਅਤੇ ਬੀ.ਜੇ.ਪੇ ‘ਤੇ ਜੰਮ ਕੇ ਨਿਸ਼ਾਨਾ ਵਿੰਨ੍ਹਿਆ।
ਸਿਸੋਦੀਆ ਨੇ ਕਿਹਾ ਕਿ ਜਦੋਂ ਛੱਤੀਸਗੜ੍ਹ ਬਣਿਆ ਸੀ ਤਾਂ ਇੱਥੋਂ ਜੇ ਨੇਤਾ ਕਹਿੰਦੇ ਸੀ ਕਿ ਇੱਥੋਂ ਦੀ ਜ਼ਮੀਨ ਦੇ ਅੰਦਰ ਬਹੁਤ ਸਾਰਾ ਸੰਸਾਧਨ ਲੁੱਕਿਆ ਹੋਇਆ ਹੈ ਜਿਸਦਾ ਜੇਕਰ ਸਹੀ ਇਸਤੇਮਾਲ ਕੀਤਾ ਜਾਵੇ ਤਾਂ ਦੇਸ਼ ਦਾ ਬੱਚਾ-ਬੱਚਾ ਅਮੀਰ ਹੋ ਸਕਦਾ ਹੈ। ਇੱਥੋਂ ਦੇ ਗਰੀਬ ਤਾਂ ਅਮੀਰ ਨਹੀਂ ਹੋਏ ਪਰ ਉਹ ਜ਼ਰੂਰ ਅਮੀਰ ਹੋ ਗਏ ਜੋ ਦੇਸ਼ ਛੱਡ ਕੇ ਭੱਜ ਗਏ ਹਨ। ਇੱਥੇ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਫਿਰ ਲੋਕਾਂ ਨੇ ਭਾਜਪਾ ਨੂੰ ਚੁਨਿਆ ਇਹ ਸੋਚ ਕੇ ਕਿ ਬਦਲਾਅ ਆਵੇਗਾ ਪਰ ਭ੍ਰਿਸ਼ਟਾਚਾਰ ਦੀ ਰਫਤਾਰ ਤਾਂ ਘੱਟ ਹੋਣ ਦੀ ਬਜਾਏ ਹੋਰ ਵੀ ਤੇਜ਼ੀ ਨਾਲ ਵਧਦੀ ਗਈ ਪਰ ਬਦਲਾਅ ਨਹੀਂ ਹੋਇਆ।
ਸਰਕਾਰੀ ਸਕੂਲਾਂ ਨੂੰ ਲੈ ਕੇ ਵਿੰਨ੍ਹਿਆ ਨਿਸ਼ਾਨਾ
ਮਨੀਸ਼ ਸਿਸੋਦੀਆ ਇੱਥੇ ਨਹੀਂ ਰੁਕੇ ਉਨ੍ਹਾਂ ਨੇ ਕਿਹਾ ਕਿ ਜਦੋਂ ਦਿੱਲੀ ‘ਚ ਤਿੰਨ ਸਾਲ ਪਹਿਲਾਂ ਸਾਡੀ ਸਰਕਾਰ ਨਹੀਂ ਸੀ ਤਾਂ ਉਦੋਂ ਸਕੂਲਾਂ ਦੀ ਹਾਲਤ ਬਹੁਤ ਖਰਾਬ ਸੀ ਲੋਕ ਆਪਣੇ ਬੱਚਿਆਂ ਦਾ ਦਾਖਲਾ ਵੀ ਨਹੀਂ ਕਰਵਾਉਂਦੇ ਸੀ ਪਰ ਜਦੋਂ ਤੋਂ ਦਿੱਲੀ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ। ਉਦੋਂ ਤੋਂ ਅਸੀਂ ਸਰਕਾਰੀ ਸਕੂਲਾਂ ਦਾ ਰੁਖ ਹੀ ਬਦਲ ਦਿੱਤਾ। ਸਾਰੀਆਂ ਸੁਵਿਧਾਵਾਂ ਅਸੀਂ ਦਿੱਤੀਆਂ ਅਤੇ ਇਨ੍ਹਾਂ ਤਿੰਨ ਸਾਲਾਂ ‘ਚ ਅਸੀਂ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਨੂੰ ਵੀ ਰੋਕਿਆ ਹੈ। ਪਹਿਲਾਂ ਪ੍ਰਾਈਵੇਟ ਸਕੂਲ ਹਰ ਸਾਲ ਕਰੀਬ 15 ਫੀਸਦੀ ਤਕ ਫੀਸ ਵਧਾਉਂਦੇ ਸੀ ਪਰ ਤਿੰਨ ਸਾਲਾਂ ਤੋਂ ਅਸੀਂ ਇਕ ਵੀ ਪ੍ਰਾਈਵੇਟ ਸਕੂਲ ਦੀ ਫੀਸ ਨਹੀਂ ਵਧਣ ਦਿੱਤੀ। ਮੋਦੀ ਜੀ ਕਹਿੰਦੇ ਹਨ ਕਿ ਅਰਬਨ ਨਕਸਲ ਤੋਂ ਬਚੋ। ਅਸੀਂ ਕਹਿੰਦੇ ਹਾਂ ਕਿ ਅਸੀਂ ਪੜ੍ਹਾ-ਲਿਖਾ ਕੇ ਨਕਸਲ ਨੂੰ ਡਰਾਵਾਂਗੇ। ਛੱਤੀਸਗੜ੍ਹ ‘ਚ 3600 ਸਰਕਾਰੀ ਸਕੂਲ ਬੰਦ ਕਰਵਾ ਦਿੱਤੇ ਗਏ ਅਤੇ ਦਿੱਲੀ ‘ਚ ਸਰਕਾਰੀ ਸਕੂਲਾਂ ਦੀ ਗਿਣਤੀ ਵਧਦੀ ਜਾ ਰਹੀ ਹੈ।
ਬਿਜਲੀ ਦੇ ਰੇਟਾਂ ‘ਤੇ ਵੀ ਵਿੰਨ੍ਹਿਆ ਨਿਸ਼ਾਨਾ
ਇੱਥੇ ਬਿਜਲੀ ਬਣਾਈ ਜਾਂਦੀ ਹੈ ਇਸ ਦੇ ਬਾਵਜੂਦ ਵੀ ਇੱਥੋਂ ਦੇ ਲੋਕਾਂ ਨੂੰ ਮਹਿੰਗੇ ਰੇਟਾਂ ‘ਤੇ ਬਿਜਲੀ ਮਿਲਦੀ ਹੈ। ਦਿੱਲੀ ‘ਚ ਸਾਡੀ ਸਰਕਾਰ ਬਣਦੇ ਹੀ ਅਸੀਂ ਸਭ ਤੋਂ ਪਹਿਲਾਂ ਬਿਜਲੀ ਦੇ ਰੇਟਾਂ ਨੂੰ 50 ਫੀਸਦੀ ਤੱਕ ਘੱਟ ਕਰ ਦਿੱਤਾ।