ਨਵੀਂ ਦਿੱਲੀ— ਮੱਧ ਪ੍ਰਦੇਸ਼ ਦੇ ਸਤਨਾ ‘ਚ ਅੱਜ ਨਾਮਜ਼ਦਗੀ ਦੇ ਆਖਰੀ ਦਿਨ ਜ਼ਿਲੇ ਦੇ ਦੋ ਦਿਗੱਜ਼ ਨੇਤਾਵਾਂ ਨੇ ਭਾਰਤੀ ਜਨਤਾ ਪਾਰਟੀ ਦੀ ਪ੍ਰਾਇਮਰੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਭਾਰਤੀ ਜਨਤਾ ਪਾਰਟੀ ਨੂੰ ਮੱਧ ਪ੍ਰਦੇਸ਼ ਦੇ ਸਤਨਾ ਜ਼ਿਲੇ ‘ਚ ਅੱਜ ਦੋ ਵੱਡੇ ਝਟਕੇ ਲੱਗੇ। ਜ਼ਿਲੇ ਦੇ ਸੀਨੀਅਰ ਭਾਜਪਾ ਨੇਤਾ ਅਰੁਣ ਦਿਵੇਦੀ ਨੇ ਆਪਣੇ ਅਹੁਦੇ ਦਾ ਤਿਆਗ ਕਰਦੇ ਹੋਏ ਆਪਣਾ ਅਸਤੀਫਾ ਪ੍ਰਦੇਸ਼ ਪ੍ਰਧਾਨ ਰਾਕੇਸ਼ ਸਿੰਘ ਨੂੰ ਭੇਜ ਦਿੱਤਾ ਜਦਕਿ ਦੂਜਾ ਝਟਕਾ ਡਾ. ਰਸ਼ਮੀ ਸਿੰਘ ਪਟੇਲ ਨੇ ਦਿੱਤਾ। ਡਾ. ਰਸ਼ਮੀ ਨੇ ਟਿਕਟ ਦੀ ਵੰਡ ਤੋਂ ਨਾਰਾਜ ਹੋ ਕੇ ਨਾਗੌਦ ਵਿਧਾਨ ਸਭਾ ਖੇਤਰ ਤੋਂ ਬਾਗੀ ਉਮੀਦਵਾਰ ਦੇ ਰੂਪ ‘ਚ ਨਾਮਜ਼ਦਗੀ ਦਾਖਲ ਕਰ ਦਿੱਤੀ ਹੈ।