ਮੁੰਬਈ— ਮੁੰਬਈ ਦੇ ਅੰਧੇਰੀ ‘ਚ ਮੰਗਲਵਾਰ ਰਾਤ ਨੂੰ ਬਹੁ-ਮੰਜ਼ਿਲਾ ਇਮਾਰਤ ‘ਚ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਏ। ਜਿਸ ‘ਚ ਇਕ ਬੱਚੇ ਸਮੇਤ ਇਕ ਹੀ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਦੱਸਿਆ ਕਿ ਵੀਰਾ ਦੇਸਾਈ ਰੋਡ ‘ਤੇ ਸਥਿਤ ਇਮਾਰਤ ਦੇ 10ਵੇਂ ਬਿਲਡਿੰਗ ‘ਤੇ ਸਥਿਤ ਇਕ ਅਪਾਰਟਮੈਂਟ ‘ਚ ਰਾਤ ਕਰੀਬ ਸਾਢੇ ਅੱਠ ਵਜੇ ਅੱਗ ਲੱਗੀ ਜਦੋਂ ਪੂਰਾ ਪਰਿਵਾਰ ਪੂਜਾ ਕਰ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਲਪਟਾਂ ਕੁਝ ਹੀ ਮਿੰਟਾਂ ‘ਚ 11ਵੀਂ ਮੰਜ਼ਿਲ ਦੇ ਕੁੱਝ ਹਿੱਸਿਆਂ ‘ਚ ਫੈਲ ਗਈਆਂ। ਮ੍ਰਿਤਕਾਂ ਦੀ ਪਛਾਣ ਸੱਤ ਸਾਲਾ ਸਾਗਰ ਸ਼ਰਮਾ ਅਤੇ 25 ਸਾਲਾ ਵਿਕੀ ਸ਼ਰਮਾ ਦੇ ਤੌਰ ‘ਤੇ ਹੋਈ ਹੈ। ਪਰਿਵਾਰ ਦੇ ਤਿੰਨ ਹੋਰ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਮੈਂਬਰਾਂ ‘ਚੋਂ ਇਕ ਮੈਂਬਰ 25 ਫੀਸਦੀ ਤਕ ਸੜ ਗਿਆ ਹੈ ਅਤੇ ਉਸ ਨੂੰ ਨੇੜੇ ਦੇ ਹੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਬੀ.ਐਮ.ਸੀ. ਅਧਿਕਾਰੀ ਨੇ ਦੱਸਿਆ ਕਿ ਦਮਕਲ ਦੀਆਂ ਪੰਜ ਗੱਡੀਆਂ ਅਤੇ ਪਾਣੀ ਦੇ ਚਾਰ ਵੱਡੇ ਟੈਂਕਰ ਮੌਕੇ ‘ਤੇ ਭੇਜੇ ਗਏ ਅਤੇ ਕਰੀਬ ਦੋ ਘੰਟੇ ਬਾਅਦ ਅੱਗ ‘ਤੇ ਕਾਬੂ ਪਾਇਆ ਜਾ ਸਕਿਆ। ਉਨ੍ਹਾਂ ਨੇ ਦੱਸਿਆ ਕਿ ਲਾਸ਼ਾਂ ਨੂੰ ਬਰਾਮਦ ਕਰਨ ਦੇ ਬਾਅਦ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਨਾਲ ਹੀ ਕਿਹਾ ਕਿ ਮਾਮਲੇ ਦੀ ਜਾਂਚ ਦੇ ਬਾਅਦ ਅੱਗ ਦਾ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ।