ਕੈਟਰੀਨਾ ਕੈਫ਼ ਆਪਣੀ ਅਗਲੀ ਫ਼ਿਲਮ ਭਾਰਤ ‘ਚ ਇੱਕ ਗਾਇਕਾ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਸ ਲਈ ਉਸ ਨੇ ਸੰਗੀਤ ਵੀ ਸਿੱਖਣਾ ਸ਼ੁਰੂ ਕਰ ਦਿੱਤਾ ਹੈ …
ਕੈਟਰੀਨਾ ਕੈਫ਼ ਦੀ ਰਿਲੀਜ਼ ਹੋਣ ਵਾਲੀ ਅਗਲੀ ਫ਼ਿਲਮ ਹੈ ਜ਼ੀਰੋ। ਉਹ ਇਸ ਫ਼ਿਲਮ ‘ਚ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਅਭਿਨੈ ਦੀ ਕਾਫ਼ੀ ਕਾਇਲ ਹੋਈ ਹੈ। ਆਨੰਦ ਐੱਲ. ਰਾਏ ਦੇ ਨਿਰਦੇਸ਼ਨ ‘ਚ ਬਣੀ ਇਸ ਫ਼ਿਲਮ ਵਿੱਚ ਸ਼ਾਹਰੁਖ਼ ਖ਼ਾਨ, ਅਨੁਸ਼ਕਾ ਸ਼ਰਮਾ ਅਤੇ ਕੈਟਰੀਨਾ ਕੈਫ਼ ਨੇ ਅਹਿਮ ਭੂਮਿਕਾ ਨਿਭਾਈ ਹੈ।
ਹਾਲ ਹੀ ‘ਚ ਇੱਕ ਪ੍ਰੋਗਰਾਮ ਦੌਰਾਨ ਕੈਟਰੀਨਾ ਨੇ ਕਿਹਾ ਕਿ ਫ਼ਿਲਮ ਜ਼ੀਰੋ ਦੀ ਕਹਾਣੀ ਸਭ ਤੋਂ ਪਹਿਲਾਂ ਉਸ ਕੋਲ ਆਈ ਸੀ। ਫ਼ਿਰ ਨਿਰਦੇਸ਼ਕ ਨੇ ਮੈਨੂੰ ਇਹ ਵੀ ਕਿਹਾ ਸੀ ਕਿ ਮੇਰੀ ਭੂਮਿਕਾ ਫ਼ਿਲਮ ‘ਚ ਸਭ ਤੋਂ ਜ਼ਿਆਦਾ ਦਮਦਾਰ ਹੈ ਜਿਸ ਬਾਰੇ ਸੁਣਨ ਤੋਂ ਬਾਅਦ ਮੈਂ ਖ਼ੁਸ਼ ਹੋ ਗਈ ਸੀ, ਪਰ ਮੈਨੂੰ ਲਗਦਾ ਹੈ ਕਿ ਫ਼ਿਲਮ ਜ਼ੀਰੋ ‘ਚ ਸਭ ਤੋਂ ਪਸੰਦੀਦਾ ਰੋਲ ਅਨੁਸ਼ਕਾ ਸ਼ਰਮਾ ਦਾ ਹੈ।”
ਉਸ ਨੇ ਕਿਹਾ ਕਿ ਜਦੋਂ ਉਹ ਅਨੁਸ਼ਕਾ ਸ਼ਰਮਾ ਨੂੰ ਫ਼ਿਲਮ ਦੇ ਸੈੱਟ ‘ਤੇ ਆਪਣੇ ਕਿਰਦਾਰ ‘ਚ ਪੂਰੀ ਤਰ੍ਹਾਂ ਡੁੱਬੀ ਹੋਈ ਦੇਖਦੀ ਸਾਂ ਤਾਂ ਉਸ ਦੀਆਂ ਅੱਖਾਂ ‘ਚ ਹੰਝੂ ਆ ਜਾਂਦੇ ਸਨ। ਕੈਟਰੀਨਾ ਨੇ ਕਿਹਾ, ”ਜੇ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਨਹੀਂ ਹੁੰਦਾ ਤਾਂ ਤੁਸੀਂ ਫ਼ਿਲਮ ਦੇ ਨਿਰਦੇਸ਼ਕ ਆਨੰਦ ਪਾਸੋਂ ਇਸ ਬਾਰੇ ਪੁੱਛ ਸਕਦੇ ਹੋ।”
ਬੌਲੀਵੁਡ ਅਭਿਨੇਤਰੀ ਕੈਟਰੀਨਾ ਕੈਫ਼ ਇਨ੍ਹੀਂ ਦਿਨੀਂ ਫ਼ਿਲਮ ਜ਼ੀਰੋ ਨੂੰ ਲੈ ਕੇ ਕਾਫ਼ੀ ਚਰਚਾ ‘ਚ ਹੈ। ਇਸ ਤੋਂ ਇਲਾਵਾ ਉਹ ਸਲਮਾਨ ਖ਼ਾਨ ਦੀ ਫ਼ਿਲਮ ਭਾਰਤ ‘ਚ ਵੀ ਮੁੱਖ ਕਿਰਦਾਰ ਨਿਭਾ ਰਹੀ ਹੈ। ਉਸ ਨੇ ਆਪਣੀ ਇਸ ਫ਼ਿਲਮ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਕੈਟਰੀਨਾ ਦੀ ਇੱਕ ਤਸਵੀਰ ਜਨਤਕ ਹੋਈ ਹੈ। ਇਸ ਤਸਵੀਰ ‘ਚ ਕੈਟਰੀਨਾ ਹਾਰਮੋਨੀਅਮ ਨਾਲ ਰਿਆਜ਼ ਕਰਦੀ ਨਜ਼ਰ ਆ ਰਹੀ ਹੈ।
ਸਲਮਾਨ ਅਤੇ ਕੈਟਰੀਨਾ ਦੀ ਜੋੜੀ ਪਹਿਲਾਂ ਵੀ ਬੌਲੀਵੁਡ ਨੂੰ ਏਕ ਥਾ ਟਾਈਗਰ ਅਤੇ ਟਾਈਗਰ ਜ਼ਿੰਦਾ ਹੈ ਵਰਗੀਆਂ ਸੁਪਰਹਿੱਟ ਫ਼ਿਲਮਾਂ ਦੇ ਚੁੱਕੀ ਹੈ। ਇਸ ਜੋੜੀ ਨੂੰ ਸਿਨੇਮਾ ਪ੍ਰੇਮੀ ਕਾਫ਼ੀ ਪਸੰਦ ਕਰਦੇ ਹਨ। ਹਾਲ ਹੀ ‘ਚ ਕੈਟਰੀਨਾ ਦੀ ਆਮਿਰ ਖ਼ਾਨ ਨਾਲ ਫ਼ਿਲਮ ਠੱਗਜ਼ ਔਫ਼ ਹਿੰਦੁਸਤਾਨ ਰਿਲੀਜ਼ ਹੋਈ ਹੈ।