ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ‘ਚ ਪਿਛਲੇ ਇਕ ਹਫਤੇ ‘ਚ ਡੇਂਗੂ ਦੇ ਕਰੀਬ 260 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ‘ਚ ਇਸ ਸਾਲ ਮੱਛਰ ਕਾਰਨ ਹੋਣ ਵਾਲੀ ਇਸ ਬਿਮਾਰੀ ਤੋਂ ਪੀੜਤ ਲੋਕਾਂ ਦੀ ਗਿਣਤੀ ਵਧ ਕੇ 2406 ਹੋ ਗਈ। ਸੋਮਵਾਰ ਨੂੰ ਜਾਰੀ ਨਗਰ ਨਿਗਮ ਦੀ ਇਕ ਰਿਪੋਰਟ ‘ਚ ਇਸ ਦੀ ਜਾਣਕਾਰੀ ਦਿੱਤੀ ਗਈ। ਰਿਪੋਰਟ ਮੁਤਾਬਕ ਇਸ ਮਹੀਨੇ 24 ਨਵੰਬਰ ਤਕ ਡੇਂਗੂ ਦੇ ਕਰੀਬ 811 ਮਾਮਲੇ ਸਾਹਮਣੇ ਆਏ ਹਨ। ਅਕਤੂਬਰ ‘ਚ ਕਰੀਬ 1,114 ਮਾਮਲੇ ਸਾਹਮਣੇ ਆਏ।
ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਇਸ ਦੌਰਾਨ ਮਲੇਰੀਆ ਦੇ 466 ਮਾਮਲੇ ਤੇ ਚਿਕਨਗੁਨੀਆ ਦੇ 154 ਮਾਮਲੇ ਵੀ ਸਾਹਮਣੇ ਆਏ ਹਨ। ਇਸ ਸਾਲ ਡੇਂਗੂ ਦੇ ਕੁਲ 2406 ਮਾਮਲਿਆਂ ‘ਚੋਂ 374 ਮਾਮਲੇ ਸਤੰਬਰ ‘ਚ ਦਰਜ ਕੀਤੇ ਗਏ, ਅਗਸਤ ‘ਚ 58 ਮਾਮਲੇ, ਜੁਲਾਈ ‘ਚ 19 ਮਾਮਲੇ, ਜੂਨ ‘ਚ 8 ਮਾਮਲੇ, ਮਈ ‘ਚ 10 ਮਾਮਲੇ, ਅਪ੍ਰੈਲ ‘ਚ 2, ਮਾਰਚ ‘ਚ ਇਕ, ਫਰਵਰੀ ‘ਚ ਤਿੰਨ ਤੇ ਜਨਵਰੀ ‘ਚ 6 ਮਾਮਲੇ ਸਾਹਮਣੇ ਆਏ।
ਦੱਖਣੀ ਦਿੱਲੀ ਨਗਰ ਨਿਗਮ ਮੁਤਾਬਕ ਮਲੇਰੀਆ ਕਾਰਨ ਫਰਵਰੀ ‘ਚ 2, ਅਪ੍ਰੈਲ ਤੇ ਮਾਰਚ ‘ਚ 1-1, ਮਈ ‘ਚ 17, ਜੂਨ ‘ਚ 25, ਜੁਲਾਈ ‘ਚ 42, ਅਗਸਤ ‘ਚ 82, ਸਤੰਬਰ ‘ਚ 138 ਤੇ ਅਕਤੂਬਰ ‘ਚ 130 ਲੋਕ ਪੀੜਤ ਹੋਏ। ਐੱਸ.ਡੀ.ਐੱਮ.ਸੀ. ਹੀ ਸ਼ਹਿਰ ‘ਚ ਮੱਛਰਾਂ ਤੋਂ ਹੋਣ ਵਾਲੀ ਬਿਮਾਰੀਆਂ ਦਾ ਡਾਟਾ ਇਕੱਠਾ ਕਰਦੀ ਹੈ। ਇਸ ਦੌਰਾਨ ਡਾਕਟਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਯਕੀਨੀ ਕਰਨ ਕਿ ਉਨ੍ਹਾਂ ਦੇ ਘਰਾਂ ਅੰਦਰ ਮੱਛਰ ਪੈਦਾ ਨਾ ਹੋਣ, ਉਹ ਪੂਰੀ ਬਾਂਹ ਵਾਲੇ ਕੱਪੜੇ ਪਾਉਣ ਤੇ ਮੱਛਰਦਾਨੀ ਦਾ ਇਸਤੇਮਾਲ ਕਰਨ। ਵਾਟਰ ਕੂਲਰ ਦਾ ਇਸਤੇਮਾਲ ਨਾਲ ਹੋਣ ‘ਤੇ ਉਸ ਨੂੰ ਖਾਲੀ ਰੱਖਣ, ਕਿਉਂਕਿ ਮੱਛਰਾਂ ਦਾ ਸਭ ਤੋਂ ਜ਼ਿਆਦਾ ਉਥੇ ਹੀ ਪੈਦਾ ਹੋਣ ਦਾ ਡਰ ਰਹਿੰਦਾ ਹੈ। ਪਿਛਲੇ ਸਾਲ ਦਿੱਲੀ ‘ਚ ਮੱਛਰ ਕਾਰਨ ਹੋਣ ਵਾਲੀ ਬਿਮਾਰੀ ਨਾਲ ਕਰੀਬ 9271 ਲੋਕ ਪ੍ਰਭਾਵਿਤ ਹੋਏ ਸਨ।