ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੀ ਸਥਾਪਨਾ ਦਿਵਸ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਦੇ ਦਿਨ ਸੰਵਿਧਾਨ ਬਣਿਆ ਸੀ ਤੇ 6 ਸਾਲ ਪਹਿਲਾਂ ਇਸੇ ਦਿਨ ਆਮ ਆਦਮੀ ਪਾਰਟੀ ਬਣੀ ਸੀ। ਦੇਸ਼ ‘ਚ ਅੱਜ ਜੋ ਖਤਰੇ ਮੰਡਰਾ ਰਹੇ ਹਨ ਉਸ ਨਾਲ ਦੇਸ਼ ਨੂੰ ਸਿਰਫ ਆਮ ਆਦਮੀ ਪਾਰਟੀ ਹੀ ਬਚਾ ਸਕਦੀ ਹੈ।
ਕੇਜਰੀਵਾਲ ਨੇ ਕਿਹਾ, ‘ਮੋਦੀ ਜੀ ਦੀ ਹਵਾ ਜੋ ਲੋਕ ਦੱਸਦੇ ਹਨ ਉਸ ਦੇ ਉਲਟ ਦਿੱਲੀ ਦੇ ਲੋਕਾਂ ਨੇ ਸਾਨੂੰ 67 ਸੀਟਾਂ ਦਿੱਤੀਆਂ। ਇਸ ਦੌਰਾਨ ਸਾਢੇ ਤਿੰਨ ਸਾਲ ਤੋਂ ਭਾਜਪਾ, ਕੇਂਦਰ ਤੇ ਮੋਦੀ ਜੀ ਨੇ ਸਾਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਅਸੀਂ 49 ਦਿਨ ‘ਚ 30 ਅਫਸਰਾਂ ਨੂੰ ਜੇਲ ਭੇਜਿਆ ਪਰ ਦੁਬਾਰਾ ਸਾਡੀ ਸਰਕਾਰ ਬਣੀ ਤਾਂ ਮੋਦੀ ਜੀ ਨੇ ਪੈਰਾਮਿਲਟਰੀ ਫੋਰਸ ਭੇਜ ਕੇ ਸਾਡੀ ਐਂਟੀ ਅਰਪੱਸ਼ਨ ਵਿਭਾਗ ‘ਤੇ ਕਬਜ਼ਾ ਕਰ ਲਿਆ। ਸਾਡੇ 21 ਵਿਧਾਇਕਾਂ ‘ਤੇ ਫਰਜ਼ੀ ਕੇਸ ਕਰਵਾਏ। ਸਾਡੀਆਂ 400 ਫਾਈਲਾਂ ਮੰਗਵਾ ਲਈਆਂ ਪਰ ਕੁਝ ਨਹੀਂ ਮਿਲਿਆ। ਦੋਸਤੋਂ ਮੈਨੂੰ ਇਮਾਨਦਾਰੀ ਦਾ ਸਰਟੀਫਿਕੇਟ ਮੋਦੀ ਜੀ ਤੋਂ ਮਿਲਿਆ ਹੈ।’
ਕੇਜਰੀਵਾਲ ਨੇ ਅੱਗੇ ਕਿਹਾ, ‘ਉੱਪਰ ਵਾਲਾ ਜਾਣਦਾ ਸੀ ਕਿ ਜੇਕਰ 67 ਸੀਟਾਂ ਨਹੀਂ ਦਿੱਤੀਆਂ ਤਾਂ ਅਮਿਤ ਸ਼ਾਹ ਸਾਨੂੰ ਨਹੀਂ ਛੱਡਣਗੇ। ਅੱਜ ਦਿੱਲੀ ਦੀ ਜਨਤਾ 58 ਇੰਚ ਦੀ ਛਾਤੀ ਲੈ ਕੇ ਕਹਿ ਸਕਦੀ ਹੈ ਕਿ ਸਾਡਾ ਸੀ.ਐੱਮ. ਇਮਾਨਦਾਰ ਹੈ ਪਰ ਕੀ ਦੇਸ਼ ਦੀ ਜਨਤਾ ਕਹਿ ਸਕਦੀ ਹੈ ਕਿ ਸਾਡਾ ਪੀ.ਐੱਮ. ਇਮਾਨਦਾਰ ਹੈ?