ਗੁਰਦਾਸਪੁਰ : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਦੀ ਅਪੀਲ ਨੂੰ ਪਾਕਿਸਤਾਨ ਸਰਕਾਰ ਵਲੋਂ ਮੰਨੇ ਜਾਣ ਤੋਂ ਬਾਅਦ ਸਿੱਖ ਸੰਗਤ ‘ਚ ਖੁਸ਼ੀ ਦੀ ਲਹਿਰ ਹੈ ਉਥੇ ਹੀ ਹੁਣ 1965 ਤੇ 1971 ਦੀ ਜੰਗ ਦੌਰਾਨ ਪਾਕਿਸਤਾਨ ਦੀਆਂ ਜੇਲਾਂ ‘ਚ ਤਸੀਹੇ ਝੱਲ ਰਹੇ ਜਵਾਨਾਂ ਦੇ ਪਰਿਵਾਰਾਂ ਨੇ ਸਿੱਧੂ ਨੂੰ ਅਪੀਲ ਕੀਤੀ ਹੈ। 1965 ਦੀ ਜੰਗ ‘ਚ ਪਾਕਿ ਜੇਲ ‘ਚ ਬੰਦ ਫੌਜੀ ਮਹਿੰਦਰ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਸਰਕਾਰ ਅੱਗੇ ਮੰਗ ਕਰਨ ਕਿ ਪਾਕਿ ਜੇਲਾਂ ‘ਚ ਬੰਦ ਲੰਮੇ ਸਮੇਂ ਤੋਂ ਤਸੀਹੇ ਝੱਲ ਰਹੇ ਦੇਸ਼ ਦੇ ਜਵਾਨਾਂ ਨੂੰ ਰਿਹਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਦੇ ਕਹਿਣ ‘ਤੇ ਪਾਕਿਸਤਾਨ ਸਰਕਾਰ 70 ਸਾਲ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ ਸਕਦੀ ਹੈ ਤਾਂ ਜੇਲਾਂ ‘ਚ ਬੰਦ ਜਵਾਨਾਂ ਦੀ ਰਿਹਾਈ ਵੀ ਕਰ ਸਕਦੀ ਹੈ।