ਨੈਸ਼ਨਲ ਡੈਸਕ— ਰਾਜਸਥਾਨ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਸਿਖਰ ‘ਤੇ ਹੈ। ਬੀ.ਜੇ.ਪੀ. ਅਤੇ ਕਾਂਗਰਸ ਨੇਤਾ ਆਪਣੇ-ਆਪਣੇ ਉਮੀਦਵਾਰਾਂ ਦੇ ਪੱਖ ‘ਚ ਕਈ ਥਾਂਵਾ ‘ਤੇ ਰੈਲੀਆਂ ਕਰ ਰਹੇ ਹਨ। ਇਸ ਕ੍ਰਮ ‘ਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਸੋਮਵਾਰ ਨੂੰ ਰਾਜਸਥਾਨ ਦੇ ਚਿਤੌੜਗੜ੍ਹ ‘ਚ ਚੁਣਾਵੀ ਰੈਲੀ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਤੇ ਨਿਸ਼ਾਨ ਵਿੰਨ੍ਹਦੇ ਹੋਏ ਕਿਹਾ ਕਿ ਰਾਹੁਲ ਬਾਬਾ ਨੂੰ ਦਿਨ ‘ਚ ਸੁਪਨੇ ਆ ਰਹੇ ਹਨ।
ਕਾਂਗਰਸ ਦੇ ਕੋਲ ਨਾ ਨੇਤਾ ਨਾ ਨੀਤੀ
ਸ਼ਾਹ ਨੇ ਕਿਹਾ ਕਿ ਰਾਜਸਥਾਨ ‘ਚ ਕਾਂਗਰਸ ਦੇ ਕੋਲ ਨਾ ਨੇਤਾ ਹੈ ਨਾ ਨੀਤੀ। ਰਾਹੁਲ ਗਾਂਧੀ ਰਾਜਸਥਾਨ ਦੀ ਜਨਤਾ ਨੂੰ ਆਪਣੇ ਸੇਨਾਪਤੀ ਦਾ ਨਾਂ ਕਿਉਂ ਨਹੀਂ ਦੱਸ ਰਹੇ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਸਰਜੀਕਲ ਸਟਰਾਈਕ ‘ਚ ਕਾਂਗਰਸ ਦੇ ਲੋਕਾਂ ਨੂੰ ਰਾਜਨੀਤੀ ਦਿਖਾਈ ਦਿੰਦੀ ਹੈ ਅਤੇ ਉੱਥੇ ਹੀ ਦੂਜੇ ਪਾਸੇ ਕਾਂਗਰਸ ਪਾਰਟੀ ਦੇਸ਼ ‘ਚ ਦਾਖਲ ਹੋਏ ਘੁਸਪੈਠੀਆਂ ਦੇ ਸਮਰਥਨ ‘ਚ ਖੜ੍ਹੀ ਹੋ ਜਾਂਦੀ ਹੈ।
ਨਹਿਰੂ-ਗਾਂਧੀ ਪਰਿਵਾਰ ਦੀ ਪ੍ਰਾਈਵੇਟ ਲਿਮਟਿਡ ਫਰਮ ਬਣੀ ਕਾਂਗਰਸ
ਭਾਜਪਾ ਪ੍ਰਧਾਨ ਨੇ ਦੋਸ਼ ਲਗਾਇਆ ਕਿ ਕਾਂਗਰਸ ਪਾਰਟੀ ਆਪਣੇ ਵੋਟ ਬੈਂਕ ਦੇ ਨਾਲ ਸਵਾਰਥ ਦੇ ਚਲਦੇ ਦੇਸ਼ ਦੀ ਸੁਰੱਖਿਆ ਦੇ ਨਾਲ ਖਿਲਵਾੜ ਕਰ ਰਹੀ ਹੈ। ਨਹਿਰੂ-ਗਾਂਧੀ ਪਰਿਵਾਰ ਦੀ ਪ੍ਰਾਈਵੇਟ ਲਿਮਟਿਡ ਫਰਮ ਬਣੀ ਕਾਂਗਰਸ ਪਾਰਟੀ ਰਾਜਸਥਾਨ ਅਤੇ ਦੇਸ਼ ਦਾ ਵਿਕਾਸ ਨਹੀਂ ਕਰ ਸਕਦੀ ਹੈ। ਦੇਸ਼ ਨੂੰ ਸੁਰੱਖਿਅਤ ਕਰਨ ਦਾ ਕੰਮ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਨੇ ਕੀਤਾ ਹੈ।
ਰਾਹੁਲ ਗਾਂਧੀ ਨੂੰ ਨਹੀਂ ਪਤਾ ਚੁਣਾਵੀ ਇਤਿਹਾਸ
ਸ਼ਾਹ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ 2014 ਦੇ ਬਾਅਦ ਚੋਣਾਂ ਦਾ ਚੁਣਾਵੀ ਇਤਿਹਾਸ ਨਹੀਂ ਪਤਾ ਹੈ। ਅੱਜ ਕਾਂਗਰਸ ਦੀ ਸਥਿਤੀ ਅਜਿਹੀ ਹੋ ਗਈ ਹੈ ਕਿ ਉਸ ਨੂੰ ਦੂਰਬੀਨ ਲੈ ਕੇ ਲੱਭਣਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪੀ.ਐੱਮ. ਨਰਿੰਦਰ ਮੋਦੀ ਜੀ ਦੁਆਰਾ ਕੀਤੇ ਗਏ ਵਿਕਾਸ ਦੇ ਕਾਰਜ ਦੇ ਆਧਾਰ ‘ਤੇ ਇਕ ਤੋਂ ਬਾਅਦ ਇਕ ਰਾਜ ‘ਚ ਭਾਜਪਾ ਦੀ ਸਰਕਾਰ ਬਣੀ ਹੈ।