ਪਠਾਨਕੋਟ : ਪਾਕਿਸਤਾਨ ਦੌਰੇ ਦੌਰਾਨ ਖਾਲਿਸਤਾਨੀ ਗੋਪਾਲ ਚਾਵਲਾ ਨਾਲ ਤਸਵੀਰ ਵਾਇਰਲ ਹੋਣ ‘ਤੇ ਸ਼ਿਵ ਸੇਨਾ ਬਾਲ ਠਾਕਰੇ ਵਲੋਂ ਨਵਜੋਤ ਸਿੱਧੂ ਦਾ ਪੁਤਲਾ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਸ਼ਿਵ ਸੇਨਾ ਬਾਲ ਠਾਕਰੇ ਦੇ ਪੰਜਾਬ ਪ੍ਰਧਾਨ ਦੀ ਅਗਵਾਈ ‘ਚ ਪਠਾਨਕੋਟ ਦੇ ਵੱਖ-ਵੱਖ ਇਲਾਕਿਆਂ ‘ਚ ਰੋਸ ਮਾਰਚ ਕੱਢਿਆ ਗਿਆ ਅਤੇ ਸਥਾਨਕ ਸ਼ਹੀਦ ਭਗਤ ਸਿੰਘ ਚੌਕ ‘ਚ ਨਵਜੋਤ ਸਿੱਧੂ ਅਤੇ ਗੋਪਾਲ ਚਾਵਲਾ ਦਾ ਪੁਤਲਾ ਸਾੜ ਕੇ ਨਾਅਰੇਬਾਜ਼ੀ ਕੀਤੀ ਗਈ।
ਗੱਲਬਾਤ ਕਰਦੇ ਹੋਏ ਸ਼ਿਵ ਸੇਨਾ ਬਾਲ ਠਾਕਰੇ ਦੇ ਪੰਜਾਬ ਪ੍ਰਧਾਨ ਯੋਗਰਾਜ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਵਿਚ ਅੱਤਵਾਦ ਫੈਲਾਇਆ ਹੈ, ਉਨ੍ਹਾਂ ਨਾਲ ਸਿੱਧੂ ਗਲੇ ਮਿਲ ਰਹੇ ਹਨ, ਤਸਵੀਰਾਂ ਖਿਚਵਾ ਰਹੇ ਹਨ। ਸਿੱਧੂ ਨੂੰ ਅੱਤਵਾਦ ਦਾ ਦੌਰ ਕਿਵੇਂ ਭੁੱਲ ਗਿਆ ਜਦੋਂ ਹਜ਼ਾਰਾਂ ਹਿੰਦੂ-ਸਿੱਖ ਕਤਲੇਆਮ ਹੋਇਆ ਸੀ। ਉਨ੍ਹਾਂ ਕਿਹਾ ਕਿ ਸਿੱਧੂ ਆਪਣੀ ਪਾਰਟੀ ‘ਚੋਂ ਵੀ ਬੇਲਗਾਮ ਹੋ ਚੁੱਕੇ ਹਨ।