ਕੱਲ ਨੂੰ ਮੰਤਰੀ ਦੀ ਮੀਟਿੰਗ ਤੇ ਦਬਾਅ ਪਾਉਣ ਲਈ ਸਭਨਾ ਅਧਿਆਪਕਾਂ ਨੂੰ ਧਰਨੇ ਤੇ ਪੁੱਜਣ ਦਾ ਸੱਦਾ।
ਅਧਿਆਪਕ ਸੰਘਰਸ਼ ਦੇ ੫੮ਵੇਂ ਦਿਨ ਦੌਰਾਨ ਵੀ ਸਾਂਝੇ ਅਧਿਆਪਕ ਸੰਘਰਸ਼ ਤਹਿਤ ਮਹਿਮਦਪੁਰ ਦਾਣਾ ਮੰਡੀ ਚ ਜੁੜੇ ਅਧਿਆਪਕਾਂ ਦਾ ਧਰਨਾ ਅੱਜ ਵੀ ਜਾਰੀ ਰਿਹਾ ਤੇ ਅੱਜ ਦੇ ਧਰਨੇ ਦੌਰਾਨ ਮੰਚ ਤੋਂ ਐਲਾਨ ਕੀਤਾ ਗਿਆ ਕਿ ਕੱਲ ਨੂੰ ਸਿੱਖਿਆ ਮੰਤਰੀ ਨਾਲ ਹੋਣ ਜਾ ਰਹੀ ਸਾਂਝਾ ਅਧਿਆਪਕ ਮੋਰਚਾ ਦੀ ਮੀਟਿੰਗ ਯਕੀਨੀ ਕਰਾਉਣ ਤੇ ਉਸ ਵਿੱਚ ਮੰਗਾਂ ਲਈ ਦਬਾਅ ਬਣਾਉਣ ਖਾਤਰ ਵਿਸਾਲ ਰੈਲੀ ਕੀਤੀ ਜਾਵੇਗੀ ਤੇ ਧਰਨੇ ਚ ਜੁੜੇ ਅਧਿਆਪਕਾਂ ਨੇ ਪੰਜਾਬ ਦੇ ਸਭਨਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਕਾਫ਼ਲੇ ਬੰਨ• ਕੇ ਕੱਲ• ਨੂੰ ਧਰਨੇ ਚ ਪੁੱਜਣ।ਮੰਚ ਤੋਂ ਸੰਬੋਧਨ ਹੁੰਦਿਆਂ ਦੀਦਾਰ ਸਿੰਘ ਮੁੱਦਕੀ, ਡਾ. ਅੰਮ੍ਰਿਤਪਾਲ ਸਿੰਘ ਸਿੱਧੂ, ਤਲਵਿੰਦਰ ਸਿੰਘ ਖਰੌੜ, ਰਾਜਵੀਰ ਸਿੰਘ ਸਮਰਾਲਾ ਨੇ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ੨੧ ਸੂਤਰੀ ਮੰਗ ਪੱਤਰ ‘ਚ ਸਿਰਫ ੫੧੭੮ ਅਧਿਆਪਕਾਂ ਨੂੰ ਰੈਗੂਲਰ ਕਰਨਾ, ਲੰਮੇ ਸਮੇਂ ਤੋੰ ਸੇਵਾਵਾਂ ਨਿਭਾ ਰਹੀਆਂ ਵਲੰਟੀਅਰ ਕੈਟਾਗਿਰੀਆਂ ਦੇ ਭੱਤੇ ਵਿੱਚ ਮਾਮੂਲੀ ਵਾਧਾ ਕਰਨਾ, ਵਿਕਟੇਮਾਈਜੇਸ਼ਨਾਂ ਰੱਦ ਕਰਨ ਤੇ ੮੮੮੬ ਅਧਿਆਪਕਾਂ ਦੀ ਤਨਖਾਹ ਕਟੌਤੀ ਰੱਦ ਕਰਨ ਬਾਰੇ ਮੁੱਖ ਮੰਤਰੀ ਨੂੰ ਬੇਨਤੀ ਕਰਨ ਦਾ ਜ਼ੁਬਾਨੀ ਕਲਾਮੀ ਐਲਾਨ ਕੀਤਾ ਹੈ।ਜਦਕਿ ਮੋਰਚੇ ਦੀਆਂ ਬਾਕੀ ਸਭਨਾਂ ਮੰਗਾਂ ਤੇ ਚੁੱਪ ਵੱਟੀ ਹੋਈ ਹੈ। ਮੰਤਰੀ ਦੇ ਹੁਣ ਤੱਕ ਦੇ ਵਿਹਾਰ ਤੋਂ ਇਹ ਭਰੋਸਾ ਨਹੀਂ ਕੀਤਾ ਜਾ ਸਕਦਾ ਕਿ ਉਹ ਆਪਣੀ ਕਹੀ ਅੱਧੀ ਅਧੂਰੀ ਗੱਲ ਤੇ ਵੀ ਖੜ•ੇਗਾ।ਉਸਦੇ ਅੱਜ ਛਪੇ ਬਿਆਨ ਚ ਵੀ ਉਸ ਦੇ ਇਰਾਦਿਆਂ ਦੀ ਅਸਲੀਅਤ ਉੱਘੜ ਆਈ ਹੈ ਕਿ ਜਿਸ ਵਿੱਚ ਉਸਨੇ ਵਿਕਟੇਮਾਈਜੇਸ਼ਨਾਂ ਰੱਦ ਕਰਨ ਦੀ ਆਪਣੀ ਕਹੀ ਗੱਲ ਤੋਂ ਪੱਲਾ ਝਾੜਨਾ ਸ਼ੁਰੂ ਕਰ ਦਿੱਤਾ ਹੈ ਤੇ ਇਸ ਨੂੰ ਮੁਸ਼ਕਿਲ ਕਾਰਜ ਕਰਾਰ ਦੇ ਦਿੱਤਾ ਹੈ। ਇਉਂ ਹੀ ਬਾਕੀ ਕਹੀਆਂ ਨਿਗੂਣੀਆਂ ਗੱਲਾਂ ਤੋਂ ਵੀ ਆਉਣ ਵਾਲੇ ਦਿਨਾਂ ਦੌਰਾਨ ਪੱਲਾ ਝਾੜ ਲਿਆ ਜਾਵੇਗਾ।ਇਸ ਲਈ ਇਹ ਅਧਿਆਪਕ ਸੰਘਰਸ਼ ਹੀ ਹੋ ਸਕਦਾ ਹੈ ਜੋ ਉਸ ਨੂੰ ਮੰਗਾਂ ਤੇ ਗੱਲ ਕਰਨ ਲਈ ਮਜ਼ਬੂਰ ਕਰ ਸਕਦਾ ਹੈ।
ਅੱਜ ਦੇ ਮੰਚ ਤੋਂ ਸਭਨਾਂ ਬੁਲਾਰਿਆਂ ਨੇ ਇੱਕ ਮੱਤ ਹੋ ਕੇ ਪਟਿਆਲਾ ਪ੍ਰਸ਼ਾਸਨ ਤੇ ਹਕੂਮਤ ਵਲੋਂ ਸੰਘਰਸ਼ ਨੂੰ ਦਬਾਉਣ ਲਈ ਅਪਣਾਏ ਜਾ ਰਹੇ ਰਵੱਈਏ ਦੀ ਨਿਖੇਧੀ ਕੀਤੀ। ਉਨ•ਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਪਹਿਲਾਂ ਜਗ•ਾ ਦੀ ਮਨਜੂਰੀ ਦੇ ਕੇ ਮਗਰੋਂ ਵਾਪਸ ਲਈ ਜਾ ਰਹੀ ਹੈ। ਪਰ ਸੰਘਰਸ਼ੀ ਅਧਿਆਪਕਾਂ ਦੀ ਹਮਾਇਤ ਚ ਨਿੱਤਰੇ ਲੋਕ ਇਨ•ਾਂ ਧਮਕੀਆਂ ਦੀ ਪ੍ਰਵਾਹ ਨਹੀਂ ਕਰਨਗੇ ਤੇ ਸੰਘਰਸ਼ ਵਿੱਚ ਡਟੇ ਰਹਿਣਗੇ।ਇਸ ਸਮੇਂ ਉਨ•ਾਂ ਨੇ ਸਾਂਝੇ ਮੋਰਚੇ ਦੀਆਂ ਬਾਕੀ ਜਥੇਬੰਦੀਆਂ ਨੂੰ ਵੀ ਸੱਦਾ ਦਿੱਤਾ ਕਿ ਉਹ ਹਕੂਮਤ ਤੇ ਦਬਾਅ ਬਣਾਉਣ ਲਈ ਸੰਘਰਸ਼ ਚ ਡਟਣ ਤਾਂ ਹੀ ਹਕੂਮਤ ਨੂੰ ਮੰਗਾਂ ਮੰਨਣ ਲਈ ਮਜਬੂਰ ਕੀਤਾ ਜਾ ਸਕੇਗਾ ।
ਇਸ ਧਰਨੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਵੱਲੋਂ ਲੰਗਰ ਚਲਾਇਆ ਜਾ ਰਿਹਾ ਹੈ ਅਤੇ ਸੈਂਕੜੇ ਵਰਕਰ ਲੰਗਰ ਦੇ ਇੰਤਜ਼ਾਮਾਂ ਚ ਜੁਟੇ ਹੋਏ ਹਨ। ਇਉਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਆਗੂ ਤੇ ਕਾਰਕੁਨ ਵੀ ਧਰਨੇ ਦੇ ਪ੍ਰਬੰਧਾਂ ਚ ਜੁਟੇ ਹੋਏ ਹਨ ਅਤੇ ਵੱਖ ਵੱਖ ਕਿਰਤੀ ਤਬਕੇ ਧਰਨੇ ‘ਚ ਅਧਿਆਪਕਾਂ ਦੀ ਹਮਾਇਤ ਵਿੱਚ ਮੌਜੂਦ ਹਨ।
ਆਗੂਆਂ ਨੇ ਐਲਾਨ ਕੀਤਾ ਕਿ ਸਾਂਝੇ ਅਧਿਆਪਕ ਮੋਰਚੇ ਦੀਆਂ ਸਮੁੱਚੀਆਂ ਮੰਗਾਂ ਦੀ ਪ੍ਰਾਪਤੀ ਤੱਕ ਅਧਿਆਪਕ ਸੰਘਰਸ਼ ਜਾਰੀ ਰਹੇਗਾ ਇਸ ਸਮੇਂ ਧਰਨੇ ਚ ਬੈਠੇ ਅਧਿਆਪਕ ਆਸ ਪਾਸ ਦੇ ਪਿੰਡਾਂ ਚ ਲੋਕਾਂ ਦੀ ਲਾਮਬੰਦੀ ਲਈ ਵੀ ਜਾ ਰਹੇ ਹਨ।
ਇਸ ਮੌਕੇ ਵੱਖ ਵੱਖ ਭਰਾਤਰੀ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਜੋਗਿੰਦਰ ਸਿੰਘ ਉਗਰਾਹਾਂ, ਸੁਖਦੇਵ ਸਿੰਘ ਕੋਕਰੀ, ਹਰਿੰਦਰ ਬਿੰਦੂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਤੋਂ ਜੋਰਾ ਸਿੰਘ ਨਸਰਾਲੀ, ਲਛਮਣ ਸਿੰਘ ਸੇਵੇਵਾਲ, ਜਲ ਸਪਲਾਈ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਤੋਂ ਹਾਕਮ ਸਿੰਘ ਧਨੇਠਾ, ਪੰਜਾਬ ਸਟੂਡੈਂਟ ਯੂਨੀਅਨ ਸ਼ਹੀਦ ਰੰਧਾਵਾ ਤੋੰ ਹੁਸ਼ਿਆਰ ਸਿੰਘ ਸਕੇਮਗੜ• , ਨੌਜਵਾਨ ਭਾਰਤ ਸਭਾ ਤੋਂ ਅਸ਼ਵਨੀ ਕੁਮਾਰ, ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਤੋਂ ਬਲਿਹਾਰ ਸਿੰਘ,ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਤੋਂ ਹਰਜਿੰਦਰ ਸਿੰਘ, ਪਲਸ ਮੰਚ ਤੋਂ ਕਸਤੂਰੀ ਲਾਲ, ਵਰਗ ਚੇਤਨਾ ਮੰਚ ਤੋਂ ਜੋਗਿੰਦਰ ਆਜ਼ਾਦ, ਡੀ.ਟੀ.ਐਫ. ਤੋਂ ਨਵਚਰਨਪ੍ਰੀਤ ਕੌਰ ਨੇ ਕਿਹਾ ਕਿ ਸਰਕਾਰ ਦੇ ਲਾਰਿਆਂ ਤੇ ਵਾਅਦਿਆਂ ਤੇ ਭਰੋਸਾ ਕਰਕੇ ਸੰਘਰਸ਼ ਵਾਪਸੀ ਦੀ ਥਾਂ ਚੌਕਸੀ ਲਈ ਅਤੇ ਸਭਨਾ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਜਾਰੀ ਰੱਖ ਰਹੇ ਅਧਿਆਪਕਾਂ ਦਾ ਡੱਟ ਕੇ ਸਮਰਥਨ ਕਰਦੇ ਰਹਿਣਗੇ। ਉਨ•ਾਂ ਕਿਹਾ ਕਿ ਸਰਕਾਰਾਂ ਤਾਂ ਲਿਖਤੀ ਵਾਅਦੇ ਕਰਕੇ ਵੀ ਲਾਗੂ ਕਰਨ ਤੋਂ ਮੁਨਕਰ ਹੋ ਜਾਂਦੀਆਂ ਹਨ ਤੇ ਉਨ•ਾਂ ਨੂੰ ਲਾਗੂ ਕਰਵਾਉਣ ਲਈ ਲੰਮਾ ਸੰਘਰਸ਼ ਕਰਨਾ ਪੈਂਦਾ ਹੈ ਅੱਜ ਦੀ ਵਿਸ਼ਾਲ ਰੈਲੀ ਚ ਕਿਸਾਨਾਂ,ਖੇਤ ਮਜ਼ਦੂਰਾਂ, ਨੌਜਵਾਨਾਂ, ਠੇਕਾ ਮੁਲਾਜ਼ਮਾਂ, ਵਿਦਿਆਰਥੀ ਤੇ ਹੋਰ ਭਰਾਤਰੀ ਜਥੇਬੰਦੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।