ਨਵੀਂ ਦਿੱਲੀ-ਦੁਸ਼ਮਣਾਂ ਦੇ ਘਰਾਂ ‘ਚ ਜਾ ਕੇ ਮੂੰਹਤੋੜ ਜਵਾਬ ਦੇਣ ਦੇ ਲਈ ਸਰਕਾਰ ਇਕ ਵੱਖਰਾ ਸਰਜੀਕਲ ਸਟ੍ਰਾਈਕ ਯੂਨਿਟ ਬਣਾਉਣ ਦਾ ਵਿਚਾਰ ਕਰ ਰਹੀ ਹੈ। ਨਾਂ ਨਾ ਦੱਸਣ ਦੀ ਸ਼ਰਤ ‘ਚ ਸਰਕਾਰ ਨਾਲ ਜੁੜੇ ਇਕ ਮਾਹਿਰ ਨੇ ਦੱਸਿਆ ਹੈ ਕਿ ਸੈਨਾ ਦੇ ਤਿੰਨ ਭਾਗਾਂ- ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਦੇ ਬਹਾਦਰ ਜਵਾਨਾਂ ਨੂੰ ਇਸ ‘ਚ ਸਾਮਿਲ ਕੀਤਾ ਜਾਵੇਗਾ। ਮਾਹਿਰਾਂ ਮੁਤਾਬਕ ਸਰਕਾਰ ਚਾਹੁੰਦੀ ਹੈ ਕਿ ਤਕਨੀਕੀ ਸਮਰੱਥਾ ਵਾਲਾ ਇਕ ਵਿਸ਼ੇਸ਼ ਦਲ ਬਣਨਾ ਚਾਹੀਦਾ ਹੈ। ਰਾਸ਼ਟਰੀ ਸੁਰੱਖਿਆ ਪਰਿਸ਼ਦ ਨਾਲ ਜੁੜੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਸਾਰੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦਾ ਵਿਚਾਰ ਹੈ।
‘ਸਰਜੀਕਲ ਸਟ੍ਰਾਈਕ’ ਯੂਨਿਟ ਦੀ ਖਾਸੀਅਤ-
-ਇਹ ਸਪੈਸ਼ਲ ਯੂਨਿਟ ਦੁਸ਼ਮਣ ਦੇ ਖੇਤਰ ‘ਚ ਜਾ ਕੇ ਘੱਟ ਤੋਂ ਘੱਟ ਸਮੇਂ ‘ਚ ਹਮਲਾ ਕਰਕੇ ਜ਼ਿਆਦਾ ਨੁਕਸਾਨ ਕਰਨ ‘ਚ ਸਮਰੱਥ ਹੋਵੇਗੀ।
-ਨਵੇਂ ਕਮਾਂਡੋ ਗਰੁੱਪ ‘ਚ ਹਵਾਈ ਸੈਨਾ, ਸੈਨਾ ਅਤੇ ਨੇਵੀ ਦੀ ਵਿਸ਼ੇਸ਼ ਫੋਰਸ ਗਰੁੱਪ, ਮਾਰਕਸ ਅਤੇ ਪੈਰਾ ਦੇ ਜਵਾਨ ਸ਼ਾਮਿਲ ਹੋਣਗੇ।
-ਇਨ੍ਹਾਂ ਜਵਾਨਾਂ ਦੀ ਸਕਿੱਲਜ਼ ਯੂ. ਐੱਸ. ਨੇਵੀ ਸੀਲ ਵਰਗੀ ਹੋਵੇਗੀ।
-ਇਹ ਜਵਾਨ ਜੰਗਲਾਂ ਅਤੇ ਪਹਾੜਾਂ ਤੋਂ ਲੈ ਕੇ ਸਮੁੰਦਰ ‘ਚ ਹਰ ਜਗ੍ਹਾਂ ਕੰਮ ਕਰਨ ‘ਚ ਸਮਰੱਥ ਹੋਣਗੇ।
-ਇਹ ਯੁਨਿਟ ਸਿੱਧੇ ਤੌਰ ‘ਤੇ ਸੈਨਾ ਮੁੱਖੀ ਨੂੰ ਰਿਪੋਰਟ ਕਰੇਗੀ।
-ਇਸ ਯੂਨਿਟ ਦੀ ਹਮਲਾਵਰ ਅਤੇ ਪਲਾਨਿੰਗ ਦੋ ਬ੍ਰਾਂਚਾਂ ਹੋਣਗੀਆਂ। ਹਮਲਾਵਰ ਗਰੁੱਪ ਨੂੰ ਦੋ ਸਬ-ਯੂਨਿਟ ‘ਚ ਵੰਡਿਆ ਜਾਵੇਗਾ।
-ਸਰਕਾਰ ਨੇ 96 ਜਵਾਨਾਂ ਨੂੰ ਪਲਾਨਿੰਗ ਗਰੁੱਪ ਅਤੇ 124 ਜਵਾਨਾਂ ਨੂੰ ਹਮਲਾਵਰ ਗਰੁੱਪ ਦੇ ਲਈ ਚੁਣਿਆ ਹੈ।
-ਹਮਲਾਵਰ ਗਰੁੱਪ ਦੇ ਜਵਾਨਾਂ ‘ਚ ਯੁੱਧ ਦੀ ਉੱਚ ਕੁਸ਼ਲਤਾ ਹੋਣ ਦੇ ਨਾਲ ਹੀ ਉਨ੍ਹਾਂ ‘ਚ ਹਾਈਟੈੱਕ ਮੈਪ ਸਮਝਣ ਅਤੇ ਏਅਰ ਸਪੋਰਟ ਦੇ ਨਾਲ ਏਕਤਾ ਵਰਗੇ ਸਕਿੱਲਜ਼ ਹੋਣਗੇ।
-ਸਪੋਰਟ ਗਰੁੱਪ ‘ਚ ਅਜਿਹੇ ਜਵਾਨ ਵੀ ਸ਼ਾਮਿਲ ਹੋਣਗੇ, ਜਿਸਨੂੰ ਟਾਰਗੈਟ ਏਰੀਏ ਦੀ ਸਥਾਨਿਕ ਜਾਣਕਾਰੀ ਹੋਵੇਗੀ ਅਤੇ ਉਹ ਹਮਲਾਵਰ ਗਰੁੱਪ ਦੀ ਖੁਫੀਆ ਜਾਣਕਾਰੀ ਮੁਹੱਈਆ ਕਰਵਾ ਸਕਦੇ ਹਨ।
ਇਸ ਤੋਂ ਇਲਾਵਾ ਹੁਣ ਗਰੁੱਪ ਦਾ ਨਾਂ ਤੈਅ ਨਹੀਂ ਕੀਤਾ ਗਿਆ ਹੈ। ਸਰਕਾਰ ਇਸ ਯੂਨਿਟ ਨੂੰ ਵੱਖਰਾ ਬਜਟ ਮੁਹੱਈਆ ਕਰਵਾਏਗੀ। ਜੰਮੂ-ਕਸ਼ਮੀਰ ‘ਚ ਵੱਧ ਰਹੀ ਅੱਤਵਾਦੀਆਂ ਦੀਆਂ ਗਤੀਵਿਧੀਆਂ ਅਤੇ ਪਾਕਿਸਤਾਨ ਦੁਆਰਾ ਵਾਰ-ਵਾਰ ਸੀਜਫਾਇਰ ਦਾ ਉਲੰਘਣ ਕਰਨ ਦੇ ਕਾਰਨ ਇਸ ਯੂਨਿਟ ਨੂੰ ਤਿਆਰ ਕੀਤਾ ਜਾ ਰਿਹਾ ਹੈ। ਗੁਆਂਢੀ ਦੇਸ਼ਾਂ ‘ਤੇ ਵੱਖਰਾ ਪ੍ਰਭਾਵ ਪਾਉਣ ਦੇ ਲਈ ਵੀ ਇਸ ਯੂਨਿਟ ਦਾ ਤਿਆਰ ਹੋਣਾ ਸਰਕਾਰ ਦੀ ਇਕ ਵੱਡੀ ਜਰੂਰਤ ਵੀ ਹੈ।