ਦੰਤੇਵਾੜਾ-ਛੱਤੀਸਗੜ੍ਹ ‘ਚ ਨਕਸਲਵਾਦ ਜਿਸ ਤਰ੍ਹਾਂ ਵੱਧ ਰਿਹਾ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਆਏ ਦਿਨ ਇੱਥੇ ਨਕਸਲਵਾਦ ਨਾਲ ਸੰਬੰਧਿਤ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਰਿਪੋਰਟ ਮੁਤਾਬਕ ਦੰਤੇਵਾੜਾ ਤੋਂ ਜਿੱਥੇ ਨਕਸਲੀਆਂ ਨੇ ਇਕ ਠੇਕੇਦਾਰ ਦਾ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਹੈ। ਠੇਕੇਦਾਰ ਜਿੰਦਲ ਕੰਪਨੀ ਦਾ ਕੰਮ ਠੇਕੇ ‘ਤੇ ਕੰਮ ਕਰਦਾ ਸੀ, ਜਿਸ ਦੀ ਹੱਤਿਆ ਕਰਨ ਤੋਂ ਬਾਅਦ ਉਸ ਦੀ ਬੈਲਰੋ ਗੱਡੀ ਨੂੰ ਅੱਗ ਲਗਾ ਦਿੱਤੀ। ਇਹ ਘਟਨਾ ਫਰਸਪਾਲ ਥਾਨਾ ਖੇਤਰ ਦੇ ਕਮਲੂਰ ਦੀ ਹੈ।
ਦੰਤੇਵਾੜਾ ‘ਚ ਹੋਈ ਇਸ ਘਟਨਾ ਦੇ ਬਾਰੇ ‘ਚ ਇੱਥੋ ਦੇ ਐੱਸ. ਪੀ. ਨੇ ਦੱਸਿਆ ਹੈ ਕਿ ਨਕਸਲੀਆਂ ਨੇ ਠੇਕੇਦਾਰ ਨੂੰ ਫੋਨ ਕਰਕੇ ਮੌਕੇ ‘ਤੇ ਬੁਲਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਲੋਕਾਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਫੋਰਸ ਵੀ ਹੱਤਿਆ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਰਵਾਨਾ ਹੋ ਗਈ। ਇਸ ਤੋਂ ਪਹਿਲਾਂ ਵੀ ਨਕਸਲੀਆਂ ਨੇ ਜਿੰਦਲ ਕੰਪਨੀ ਦੇ ਵਾਹਨਾਂ ‘ਚ ਅੱਗ ਲਗਾ ਦਿੱਤੀ ਸੀ।