ਸ਼੍ਰੀਨਗਰ-ਮੌਸਮ ਵਿਭਾਗ ਮੁਤਾਬਕ ਕਸ਼ਮੀਰ ਘਾਟੀ ‘ਚ ਇਸ ਮਹੀਨੇ ਫਿਰ ਤੋਂ ਜ਼ਿਆਦਾ ਬਰਫਬਾਰੀ ਹੋਵੇਗੀ। ਰਿਪੋਰਟ ਮੁਤਾਬਕ ਇਸ ਮਹੀਨੇ ਦੇ ਤੀਜੇ ਹਫਤੇ (18 ਤੋਂ 19 ਦਸੰਬਰ) ਤੱਕ ਬਰਫਬਾਰੀ ਅਤੇ ਬਾਰਿਸ਼ ਹੋਵੇਗੀ। ਇਸ ਸਮੇਂ ਜੰਮੂ ਸਮੇਤ ਸਾਰੀ ਕਸ਼ਮੀਰ ਘਾਟੀ ਸੁੱਕੀ ਠੰਡ ਦੀ ਚਪੇਟ ‘ਚ ਹੈ।
ਵਿਭਾਗ ਦੇ ਨਿਰਦੇਸ਼ਕ ਸੋਨਮ ਲੋਟਸ ਦੇ ਅਨੁਸਾਰ ਜਿੱਥੇ 18 ਅਤੇ 19 ਦਸੰਬਰ ਨੂੰ ਬਰਫਬਾਰੀ ਹੋ ਸਕਦੀ ਹੈ, ਉੱਥੇ 9 ਅਤੇ 10 ਨੂੰ ਹਲਕੀ ਬਾਰਿਸ਼ ਅਤੇ ਉੱਚੇ ਇਲਾਕਿਆਂ ‘ਚ ਬਰਫਬਾਰੀ ਵੀ ਹੋਵੇਗੀ। ਵਿਭਾਗ ਦੇ ਅਨੁਸਾਰ ਇਸ ਦੌਰਾਨ ਠੰਡੀਆਂ ਹਵਾਵਾਂ ਦਾ ਦੌਰ ਜਾਰੀ ਰਹੇਗਾ। ਇਸ ਸਮੇਂ ਸ਼੍ਰੀਨਗਰ ਦਾ ਤਾਪਮਾਨ ਘੱਟੋ ਘੱਟ 3.2 ਡਿਗਰੀ ਹੈ।