ਕਿਹਾ – ਉਸ ਨੇ ਸ਼ਾਂਤੀ ਦੀ ਹਰ ਕੋਸ਼ਿਸ਼ ਨਾਕਾਮ ਕੀਤੀ
ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਭਾਰਤ ਦੀ ਸੱਤਾਧਾਰੀ ਪਾਰਟੀ ਭਾਜਪਾ ਮੁਸਲਮਾਨ ਅਤੇ ਪਾਕਿ ਵਿਰੋਧੀ ਹੈ। ਇਮਰਾਨ ਨੇ ਕਿਹਾ ਕਿ ਉਸ ਨੇ ਮੇਰੇ ਵਲੋਂ ਕੀਤੀ ਗਈ ਸ਼ਾਂਤੀ ਦੀ ਹਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਇਮਰਾਨ ਨੇ ਇਹ ਗੱਲ ਇਕ ਅੰਗਰੇਜ਼ੀ ਅਖਬਾਰ ਨੂੰ ਦਿੱਤੀ ਇੰਟਰਵਿਊ ਵਿਚ ਕਹੀ। ਜੁਲਾਈ ਵਿਚ ਚੋਣਾਂ ਜਿੱਤਣ ਤੋਂ ਬਾਅਦ ਆਪਣੇ ਪਹਿਲੇ ਸੰਬੋਧਨ ਵਿਚ ਇਮਰਾਨ ਨੇ ਕਿਹਾ ਸੀ ਕਿ ਭਾਰਤ ਇਕ ਕਦਮ ਅੱਗੇ ਵਧੇਗਾ ਤਾਂ ਅਸੀਂ ਦੋ ਕਦਮ ਅੱਗੇ ਵਧਾਂਗੇ। ਹਾਲ ਹੀ ਵਿਚ ਪਾਕਿ ਨੇ ਭਾਰਤ ਨੂੰ ਸਾਰਕ ਸੰਮੇਲਨ ਵਿਚ ਸ਼ਾਮਲ ਹੋਣ ਦਾ ਸੱਦਾ ਸੀ। ਇਸ ਸਬੰਧੀ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਗੱਲਬਾਤ ਅਤੇ ਅੱਤਵਾਦ ਇਕੱਠੇ ਨਹੀਂ ਚੱਲ ਸਕਦੇ। ਇਮਰਾਨ ਨੇ ਕਿਹਾ ਕਿ ਪਾਕਿ ਕਿਸੇ ਵੀ ਅੱਤਵਾਦੀ ਗਰੁੱਪ ਨੂੰ ਦੇਸ਼ ਵਿਚ ਪਨਾਹ ਨਹੀਂ ਦੇ ਰਿਹਾ।