ਮਹਾਨਾਇਕ ਅਮਿਤਾਭ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਆਲੋਚਨਾ ਨੂੰ ਖਿੜੇ ਮੱਥੇ ਸਵੀਕਾਰ ਕਰਦਾ ਹੈ ਕਿਉਂਕਿ ਕਈ ਵਾਰ ਆਲੋਚਕ ਤੁਹਾਨੂੰ ਅਜਿਹੀ ਦਿਸ਼ਾ ਦੇ ਦਿੰਦੇ ਹਨ ਜਿਸ ਤੋਂ ਤੁਸੀਂ ਪੂਰੀ ਤਰ੍ਹਾਂ ਅਨਜਾਣ ਹੁੰਦੇ ਹੋ …
ਮਹਾਨਾਇਕ ਅਮਿਤਾਭ ਬੱਚਨ ਦਾ ਕਹਿਣਾ ਹੈ ਕਿ ਉਹ ਆਲੋਚਨਾ ਨੂੰ ਖਿੜੇ ਮੱਥੇ ਸਵੀਕਾਰ ਕਰਦਾ ਹੈ। ਯਸ਼ਰਾਜ ਬੈਨਰ ਹੇਠ ਵੱਡੇ ਬਜਟ ਨਾਲ ਬਣੀ ਫ਼ਿਲਮ ਠੱਗਜ਼ ਔਫ਼ ਹਿੰਦੁਸਤਾਨ ਹਾਲ ਹੀ ‘ਚ ਰਿਲੀਜ਼ ਹੋਈ ਸੀ। ਫ਼ਿਲਮ ‘ਚ ਅਮਿਤਾਭ ਬੱਚਨ, ਆਮਿਰ ਖ਼ਾਨ, ਫ਼ਾਤਿਮਾ ਸਨਾ ਸੇਖ਼ ਅਤੇ ਕੈਟਰੀਨਾ ਕੈਫ਼ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਫ਼ਿਲਮ ਨੂੰ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ।
ਇਸ ਆਲੋਚਨਾ ਬਾਰੇ ਅਮਿਤਾਭ ਬੱਚਨ ਨੇ ਕਿਹਾ ਕਿ ਉਹ ਆਲੋਚਕਾਂ ਬਾਰੇ ਇਹ ਸੋਚ ਰੱਖਦਾ ਹੈ ਕਿ ਕਈ ਵਾਰ ਉਹ ਠੀਕ ਹੁੰਦੇ ਹਨ ਅਤੇ ਅਜਿਹਾ ਹੋਣ ਪਿੱਛੇ ਵਿਸ਼ੇਸ਼ ਕਾਰਨ ਦੱਸਦਿਆਂ ਅਮਿਤਾਭ ਨੇ ਕਿਹਾ ਕਿ ਕਈ ਵਾਰ ਇੱਕ ਵਿਅਕਤੀ ਦੁਆਰਾ ਬਣਾਈ ਗਈ ਕਲਾ ਤੋਂ ਉਹ ਪ੍ਰਭਾਵਿਤ ਹੋ ਸਕਦਾ ਹੈ, ਪਰ ਆਲੋਚਕਾਂ ਕੋਲ ਇਸ ਤੋਂ ਅੱਗੇ ਦੇਖਣ ਦੀ ਨਜ਼ਰ ਹੁੰਦੀ ਹੈ।
ਅਮਿਤਾਭ ਨੇ ਕਿਹਾ, ”ਮੈਂ ਆਲੋਚਨਾ ਨੂੰ ਸਵੀਕਾਰ ਕਰਨ ਵਾਲਾ ਵਿਅਕਤੀ ਹਾਂ ਕਿਉਂਕਿ ਇਹ ਤੁਹਾਨੂੰ ਅਜਿਹੀ ਦਿਸ਼ਾ ਦਿੰਦੀ ਹੈ ਜਿਸ ਬਾਰੇ ਸ਼ਾਇਦ ਤੁਹਾਨੂੰ ਵੀ ਪਤਾ ਨਾ ਹੋਵੇ। ਇਥੇ ਬਹੁਤ ਸਾਰੇ ਅਜਿਹੇ ਆਲੋਚਕ ਹਨ ਜਿਨ੍ਹਾਂ ਦੀਆਂ ਆਪਣੀਆਂ ਵਿਅਕਤੀਗਤ ਧਾਰਨਾਵਾਂ ਹੋਣਗੀਆਂ ਅਤੇ ਤੁਸੀਂ ਜੋ ਲਿਖਿਆ ਹੈ ਅਤੇ ਜੋ ਤੁਹਾਡੀ ਆਪਣੀ ਸੋਚ ਹੈ, ਉਹ ਉਸ ਤੋਂ ਅੱਗੇ ਜਾ ਕੇ ਦੇਖਣ ਦੀ ਸਮਰਥਾ ਰੱਖਦੇ ਹੋਣ। ਮੈਨੂੰ ਲਗਦਾ ਹੈ ਕਿ ਰਚਨਾਤਮਕ ਖੇਤਰਾਂ ‘ਚ ਇਹ ਜਾਣਨਾ ਸਾਰਿਆਂ ਲਈ ਬਹੁਤ ਜ਼ਰੂਰੀ ਹੈ। ਕਈ ਵਾਰ ਅਸੀਂ ਇਸ ਤੋਂ ਅਣਜਾਣ ਹੁੰਦੇ ਹਾਂ। ਕਈ ਵਾਰ ਆਲੋਚਕ ਠੀਕ ਹੁੰਦੇ ਹਨ ਅਤੇ ਅਸੀਂ ਗ਼ਲਤ।”
ਅਮਿਤਾਭ ਨੇ ਫ਼ਿਲਮ ਠੱਗਜ਼ ਔਫ਼ ਹਿੰਦੁਸਤਾਨ ‘ਚ ਕਾਫ਼ੀ ਐਕਸ਼ਨ ਵੀ ਕੀਤੇ ਹਨ। ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਇਸ ਦੀ ਸਫ਼ਲਤਾ ਬਾਰੇ ਲਗਾਏ ਗਏ ਸਾਰੇ ਅੰਦਾਜ਼ੇ ਰਿਲੀਜ਼ ਤੋਂ ਬਾਅਦ ਗ਼ਲਤ ਸਿੱਧ ਹੋਏ ਹਨ। ਖ਼ੈਰ, ਹੁਣ ਅਮਿਤਾਭ ਆਪਣੇ ਅਗਲੇ ਪ੍ਰੌਜੈਕਟਾਂ ‘ਚ ਰੁੱਝ ਚੁੱਕਾ ਹੈ ਅਤੇ ਆਮਿਰ ਖ਼ਾਨ ਨੇ ਵੀ ਆਪਣੇ ਡਰੀਮ ਪ੍ਰੌਜੈਕਟ ਮਹਾਭਾਰਤ ‘ਤੇ ਕੰਮ ਕਰ ਨਾ ਸ਼ੁਰੂ ਕਰ ਦਿੱਤਾ ਹੈ। ਉਹ ਛੇਤੀ ਹੀ ਮਹਾਭਾਰਤ ‘ਤੇ ਵੈੱਬ ਸੀਰੀਜ਼ ਬਣਾ ਰਿਹਾ ਹੈ।

ਭੂਮੀ ਪੇਡਨੇਕਰ ਦੇ ਫ਼ਿਲਮੀ ਸਫ਼ਰ ਨੂੰ ਅਜੇ ਤਿੰਨ ਕੁ ਸਾਲ ਹੀ ਹੋਏ ਹਨ। ਇਸ ਦੇ ਬਾਵਜੂਦ ਚੰਗੀਆਂ ਫ਼ਿਲਮਾਂ ਤੇ ਚੰਗੀ ਅਦਾਕਾਰੀ ਦੇ ਦਮ ‘ਤੇ ਉਸ ਦੇ ਫ਼ੈਨਜ਼ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ …