ਪੁਣੇ— ਮਹਾਰਾਸ਼ਟਰ ਪੁਲਸ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਸ਼ਹਿਰ ‘ਚ 17 ਸਾਲਾ ਲੜਕੀ ਨਾਲ ਬਲਾਤਕਾਰ ਅਤੇ ਉਸ ਦੇ ਕਤਲ ਦਾ ਮਾਮਲਾ ਸੁਲਝਾ ਲਿਆ ਅਤੇ ਮਾਮਲੇ ‘ਚ ਉਸ ਦੇ ਮਾਸੜ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ ਪੀੜਤ ਦਾ ਮਾਸੜ ਹੈ ਅਤੇ ਉਸ ਨੂੰ ਬੀਤੀ ਰਾਤ ਨੂੰ ਗ੍ਰਿਫਤਾਰ ਕੀਤਾ ਗਿਆ। ਲੜਕੀ ਵੀਰਵਾਰ ਨੂੰ ਧਿਆਰੀ ਇਲਾਕਾ ਸਥਿਤ ਆਪਣੇ ਘਰ ‘ਤੇ ਮ੍ਰਿਤ ਮਿਲੀ ਸੀ। ਬਾਅਦ ‘ਚ ਉਸ ਦੇ ਪੋਸਟਮਾਰਟਮ ‘ਚ ਇਹ ਪੁਸ਼ਟੀ ਹੋਈ ਕਿ ਉਸ ਨਾਲ ਬਲਾਤਕਾਰ ਕੀਤਾ ਗਿਆ ਅਤੇ ਗਲਾ ਘੁੱਟ ਕੇ ਉਸ ਦਾ ਕਤਲ ਕੀਤਾ ਗਿਆ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,”ਦੋਸ਼ੀ ਦੀ ਉਮਰ ਕਰੀਬ 30 ਸਾਲ ਹੈ। ਉਹ ਪੀੜਤਾ ਦੀ ਮਾਸੀ ਦਾ ਪਤੀ ਹੈ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।”
ਉਨ੍ਹਾਂ ਨੇ ਦੱਸਿਆ,”ਸਾਨੂੰ ਉਸ ‘ਤੇ ਸ਼ੱਕ ਸੀ ਅਤੇ ਇਸ ਲਈ ਅਸੀਂ ਉਸ ‘ਤੇ ਨਜ਼ਰ ਰੱਖੀ। ਪੁੱਛ-ਗਿੱਛ ਦੌਰਾਨ ਉਸ ਨੇ ਆਪਣਾ ਅਪਰਾਧ ਕਬੂਲ ਲਿਆ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਦੇ ਖਿਲਾਫ ਭਾਰਤੀ ਸਜ਼ਾ ਦੀ ਧਾਰਾ 302 (ਕਤਲ), 376 (ਬਲਾਤਕਾਰ) ਅਤੇ ਯੌਨ ਅਪਰਾਧਾਂ ਨਾਲ ਬੱਚਿਆਂ ਦੀ ਸੁਰੱਖਿਆ ਨਾਲ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਹੈ।