ਨਵੀਂ ਦਿੱਲੀ – ਇੰਡੀਆ ਇਸ ਦੁਨੀਆ ਦਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਹੈ। ਇਸ ਵਿੱਚ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਵਿਰਾਟ ਕੋਹਲੀ ਕਾਫ਼ੀ ਹਾਈ ਪ੍ਰੋਫ਼ਾਈਲ ਖਿਡਾਰੀ ਹੈ। ਕੋਹਲੀ ਦਾ ਪ੍ਰਦਰਸ਼ਨ ਦਿਨ-ਬ-ਦਿਨ ਨਿਖਰਦਾ ਜਾ ਰਿਹਾ ਹੈ। ਇਸ ਕਾਰਨ ਉਹ ਅਜਿਹੀਆਂ ਬੁਲੰਦੀਆਂ ‘ਤੇ ਪਹੁੰਚ ਜਾਵੇਗਾ ਜਿੱਥੇ ਉਹ ਮਹੇਂਦਰ ਸਿੰਘ ਧੋਨੀ ਅਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਵੀ ਪਿੱਛੇ ਛੱਡ ਦੇਵੇਗਾ।
ਆਏ ਦਿਨ ਕੋਹਲੀ ਕੋਲ ਨਵੇਂ ਬ੍ਰੈਂਡਜ਼ ਦੇ ਇਸ਼ਤਿਹਾਰ ਆਉਂਦੇ ਹਨ। 30 ਸਾਲਾ ਕੋਹਲੀ 21 ਬ੍ਰੈਂਡਜ਼ ਨੂੰ ਪ੍ਰਮੋਟ ਕਰ ਰਿਹੈ। 2018 ਦੀ ਲਿਸਟ ‘ਚ ਉਹ ਦੁਨੀਆ ਦੇ 100 ਸਭ ਤੋਂ ਜ਼ਿਆਦਾ ਕਮਾਉਣ ਵਾਲੇ ਖਿਡਾਰੀਆਂ ‘ਚ ਸ਼ਾਮਿਲ ਹੈ। ਉਹ 83ਵੇਂ ਨੰਬਰ ‘ਤੇ ਹੈ। ਪਿਛਲੇ ਇੱਕ ਸਾਲ ‘ਚ ਵਿਰਾਟ ਨੇ ਕੁੱਲ 170 ਕਰੋੜ ਰੁਪਏ ਕਮਾਏ ਹਨ।
ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਵਿਰਾਟ ਸ਼ਾਇਦ ਜਲਦੀ ਹੀ ਮਹੇਂਦਰ ਸਿੰਘ ਧੋਨੀ ਦੇ ਸਭ ਤੋਂ ਜ਼ਿਆਦਾ ਕਮਾਉਣ ਵਾਲੇ ਭਾਰਤੀ ਖਿਡਾਰੀ ਦੇ ਰਿਕਾਰਡ ਨੂੰ ਪਿੱਛੇ ਛੱਡ ਸਕਦਾ ਹੈ। ਸਾਬਕਾ ਕਪਤਾਨ ਨੇ 2015 ‘ਚ ਕਈਨ ਬ੍ਰੈਂਡ ਨੂੰ ਪ੍ਰਮੋਟ ਕੀਤਾ ਸੀ, ਪਰ ਹੁਣ ਨੌਜਵਾਨ ਕੋਹਲੀ ਨੂੰ ਜ਼ਿਅਦਾ ਫ਼ੌਲੋ ਕਰਦੇ ਹਨ।