ਸ਼੍ਰੀਨਗਰ-ਦੋ ਸਾਲ ਪਹਿਲਾਂ ਭਾਰਤੀ ਫੌਜ ਦੁਆਰਾ ਪਕਿਸਤਾਨ ਅਧਿਕਾਰਤ ਕਸ਼ਮੀਰ ‘ਚ ਜਾ ਕੇ ਕੀਤੇ ਸਰਜੀਕਲ ਸਟ੍ਰਾਈਕ ਦਾ ਮੁੱਦਾ ਇਕ ਵਾਰ ਫਿਰ ਗਰਮ ਹੋ ਗਿਆ ਹੈ। ਸੈਨਾ ਦੇ ਮੁੱਖੀ ਵਿਪਿਨ ਰਾਵਤ ਦੇ ਬਿਆਨ ਤੋਂ ਬਾਅਦ ਹੁਣ ਡਿਪਟੀ ਫੌਜ ਮੁੱਖੀ ਲੈਫਟੀਨੈਂਟ ਜਨਰਲ ਦੇਵਰਾਜ ਅੰਧੂ ਨੇ ਕਿਹਾ ਹੈ ਕਿ ਜੇਕਰ ਜ਼ਰੂਰਤ ਪਈ ਤਾਂ ਸੈਨਾ ਇਕ ਫਿਰ ਸਰਜੀਕਲ ਸਟ੍ਰਾਈਕ ਕਰਨ ਤੋਂ ਨਹੀਂ ਪਿੱਛੇ ਹੱਟੇਗੀ।
ਦੁਸ਼ਮਣ ਦਾ ਸਾਹਮਣਾ ਕਰਨ ਲਈ ਫੌਜ ਤਿਆਰ-
ਪ੍ਰਸਿੱਧ ਭਾਰਤੀ ਫੌਜ ਅਕਾਦਮੀ ‘ਚ ਪਾਸਿੰਗ ਆਊਟ ਪਰੇਡ ਦੀ ਸਲਾਮੀ ਲੈਣ ਤੋਂ ਬਾਅਦ ਲੈਫਟੀਨੈਂਟ ਜਨਰਲ ਅੰਧੂ ਨੇ ਪੱਤਰਕਾਰਾਂ ਨੂੰ ਗੱਲਬਾਤ ਰਾਹੀਂ ਦੱਸਿਆ ਹੈ ਕਿ ਸਾਡੀ ਫੌਜ ਪਾਰ ਅੱਤਵਾਦੀ ਠਿਕਾਣਿਆਂ ‘ਤੇ ਸਰਜੀਕਲ ਸਟ੍ਰਾਈਕ ਕਰ ਕੇ ਆਪਣੀ ਤਾਕਤ ਦਾ ਅਹਿਸਾਸ ਪਹਿਲਾਂ ਹੀ ਕਰਵਾ ਚੁੱਕੀ ਹੈ ਅਤੇ ਜੇਕਰ ਦੁਸ਼ਮਣਾਂ ਨੇ ਸਾਨੂੰ ਚੁਣੌਤੀ ਦਿੱਤੀ ਤਾਂ ਅਸੀਂ ਦੋਬਾਰਾ ਅਜਿਹਾ ਕਰਨ ਤੋਂ ਪਿੱਛੇ ਨਹੀਂ ਹੱਟਾਂਗੇ। ਉਨ੍ਹਾਂ ਨੇ ਕਿਹਾ ਹੈ ਕਿ ਸਾਡੀ ਸੈਨਾ ਦੁਸ਼ਮਣ ਦਾ ਸਾਹਮਣਾ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ।
ਦੁਸ਼ਮਣਾਂ ਨੂੰ ਦੇਵਾਂਗੇ ਮੂੰਹਤੋੜ ਜਵਾਬ-
ਡਿਪਟੀ ਫੌਜ ਮੁੱਖੀ ਨੇ ਕਿਹਾ ਹੈ ਕਿ ਅਸੀਂ ਦੁਸ਼ਮਣਾਂ ਦੀਆਂ ਨਾਪਾਕ ਹਰਕਤਾਂ ਨੂੰ ਕਿਸੇ ਵੀ ਹਾਲ ‘ਚ ਬਰਦਾਸ਼ਤ ਨਹੀਂ ਕਰਾਂਗੇ। ਸਰਜੀਕਲ ਸਟ੍ਰਾਈਕ ਤੋਂ ਦੁਸ਼ਮਣਾਂ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾ ਚੁੱਕੇ ਹਾਂ। ਉਨ੍ਹਾਂ ਨੇ ਫੌਜੀ ਬਲਾਂ ‘ਚ ਔਰਤਾਂ ਨੂੰ ਲੜਾਕੂ ਭੂਮਿਕਾ ਦੇਣ ਦੇ ਸਵਾਲ ‘ਤੇ ਕਿਹਾ ਕਿ ਇਸ ਸੰਬੰਧੀ ‘ਚ ਵੱਖ-ਵੱਖ ਪਹਿਲੂਆਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ ਕਿਉਂਕਿ ਪਕਿਸਤਾਨ ਅਤੇ ਚੀਨ ਨਾਲ ਲੱਗਦੀਆਂ ਸੀਮਾਵਾਂ ‘ਤੇ ਹਾਲਾਤ ਦੇਸ਼ ਦੇ ਬਾਕੀ ਹਿੱਸਿਆਂ ਤੋਂ ਕਾਫੀ ਵੱਖਰੇ ਹਨ।