ਨਵੀਂ ਦਿੱਲੀ- ਬਹੁਜਨ ਸਮਾਜਵਾਦੀ ਪਾਰਟੀ ਮੁਖੀ ਮਾਇਆਵਤੀ ਨੇ ਮੱਧ ਪ੍ਰਦੇਸ਼ ‘ਚ ਕਾਂਗਰਸ ਨੂੰ ਸਮਰੱਥਨ ਦੇਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਦੇ ਲਈ ਇਹ ਚੋਣਾਂ ਲੜੀਆਂ ਸੀ ਪਰ ਅਸੀਂ ਆਪਣੇ ਮਕਸਦ ‘ਚ ਕਾਮਯਾਬ ਨਹੀਂ ਹੋ ਸਕੇ। ਕਾਂਗਰਸ ਦੀ ਸੋਚ ਨੀਤੀ ਤੋਂ ਅਸੀਂ ਸਹਿਮਤ ਨਹੀਂ ਹਾਂ ਪਰ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਦੇ ਲਈ ਅਸੀਂ ਉਨ੍ਹਾਂ ਦਾ ਸਮਰੱਥਨ ਕਰ ਰਹੇ ਹਾਂ। ਜਨਤਾ ਨੇ ਭਾਜਪਾ ਦੀਆਂ ਗਲਤ ਨੀਤੀਆਂ ਦੇ ਕਾਰਨ ਜਨਤਾ ਉਨ੍ਹਾਂ ਨੂੰ ਸੱਤਾ ‘ਚ ਵਾਪਸ ਨਹੀਂ ਲਿਆਉਣਾ ਚਾਹੁੰਦੀ ਸੀ। ਮੱਧ ਪ੍ਰਦੇਸ਼ ‘ਚ ਬਸਪਾ ਦੇ ਦੋ ਵਿਧਾਇਕ ਜਿੱਤੇ ਹਨ। ਇਸ ਤੋਂ ਇਲਾਵਾ ਜੇਕਰ ਰਾਜਸਥਾਨ ‘ਚ ਵੀ ਕਾਂਗਰਸ ਨੂੰ ਸਮਰੱਥਨ ਦੀ ਜ਼ਰੂਰਤ ਪਵੇਗੀ ਤਾਂ ਉੱਥੇ ਵੀ ਬਸਪਾ ਉਨ੍ਹਾਂ ਨੂੰ ਸਮਰੱਥਨ ਦੇਵੇਗੀ।