ਸ਼੍ਰੀਨਗਰ-ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਨੇ ਆਪਣੇ ਸੀਨੀਅਰ ਨੇਤਾ ਅਤੇ ਬਾਰਾਮੁੱਲਾ ਤੋਂ ਲੋਕ ਸਭਾ ਮੈਂਬਰ ਮੁਜ਼ੱਫਰ ਹੁਸੈਨ ਬੇਗ ਨੂੰ ਪਾਰਟੀ ਦਾ ਸਰਪ੍ਰਸਤ ਨਿਯੁਕਤ ਕੀਤਾ ਹੈ। ਪੀ. ਡੀ. ਪੀ. ਮੁਖੀ ਮਹਿਬੂਬਾ ਮੁਫਤੀ ਦੀ ਰਿਹਾਇਸ਼ ’ਤੇ ਬੀਤੇ ਦਿਨ ਚੱਲੀ ਲੰਮੀ ਬੈਠਕ ਤੋਂ ਬਾਅਦ ਅੱਜ ਇਹ ਐਲਾਨ ਕੀਤਾ ਗਿਆ। ਪੀ. ਡੀ. ਪੀ. ਨੇ ਟਵੀਟ ਕੀਤਾ ਕਿ ਵਰਕਰਾਂ, ਨੇਤਾਵਾਂ ਅਤੇ ਪਾਰਟੀ ਦੇ ਸਾਰੇ ਅਧਿਕਾਰੀਆਂ ਵੱਲੋਂ ਅਸੀਂ ਮੁਜ਼ੱਫਰ ਹੁਸੈਨ ਬੇਗ ਨੂੰ ਵਧਾਈ ਦਿੰਦੇ ਹਾਂ ਕਿਉਂਕਿ ਉਹ ਸਾਡੀ ਪਾਰਟੀ ਦੇ ਸਰਪ੍ਰਸਤ ਨਿਯੁਕਤ ਕੀਤੇ ਗਏ ਹਨ। ਇਸ ਤੋਂ ਪਹਿਲਾਂ ਇਹ ਅਹੁਦਾ ਸਾਡੇ ਪਿਆਰੇ ਨੇਤਾ ਮੁਫਤੀ ਮੁਹੰਮਦ ਸਈਦ ਸਾਹਿਬ ਕੋਲ ਸੀ।