ਭੋਪਾਲ-ਮੱਧ ਪ੍ਰਦੇਸ਼ ਵਿਧਾਨ ਸਭਾ ਚੋਣ ਨਤੀਜਿਆਂ ਦਾ ਰੁਝਾਨ ਖਤਮ ਹੋ ਚੁੱਕਾ ਹੈ ਅਤੇ 15 ਸਾਲਾਂ ਬਾਅਦ ਕਾਂਗਰਸ ਦੀ ਵਾਪਸੀ ਹੋ ਗਈ ਹੈ। ਇਸ ਦੇ ਨਾਲ ਸੀ. ਐੱਮ. ਸ਼ਿਵਰਾਜ ਸਿੰਘ ਚੌਹਾਨ ਨੇ ਆਪਣੇ ਅਹੁਦੇ ਤੋਂ ਰਾਜਪਾਲ ਆਨੰਦਬੇਨ ਪਟੇਲ ਨੂੰ ਅਸਤੀਫਾ ਸੌਂਪ ਦਿੱਤਾ ਹੈ।
ਮੱਧ ਪ੍ਰਦੇਸ਼ ‘ਚ 230 ਸੀਟਾਂ ‘ਤੇ ਨਤੀਜੇ ਆ ਚੁੱਕੇ ਹਨ, ਜਿਨ੍ਹਾਂ ‘ਚ 114 ਸੀਟਾਂ ਕਾਂਗਰਸ ਨੇ ਜਿੱਤੀਆਂ ਹਨ। ਉੱਥੇ ਹੀ ਭਾਜਪਾ ਨੇ 109 ਸੀਟਾਂ ਜਿੱਤੇ ਕੇ ਦੂਜੇ ਨੰਬਰ ‘ਤੇ ਅਤੇ 2 ਸੀਟਾਂ ਬਸਪਾ ਨੂੰ ਮਿਲੀਆਂ ਹਨ । ਇਸ ਦੇ ਨਾਲ 1 ਸੀਟ ਸਮਾਜਵਾਦੀ ਪਾਰਟੀ ਦੀ ਝੋਲੀ ‘ਚ ਪਈ ਹੈ। 4 ਸੀਟਾਂ ‘ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ।