ਨਵੀਂ ਦਿੱਲੀ-5 ਸੂਬਿਆਂ ‘ਚ ਵਿਧਾਨ ਸਭਾ ਦੇ ਚੋਣ ਨਤੀਜਿਆਂ ‘ਚ ਕਾਂਗਰਸ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਨਤੀਜਿਆਂ ਤੋਂ ਬਾਅਦ ਹੁਣ ਸਭ ਤੋਂ ਵੱਡੀ ਜ਼ਿੰਮੇਵਾਰੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਤੇ ਇਹ ਹੈ ਕਿ ਤਿੰਨ ਸੂਬਿਆਂ ‘ਚ ਹੁਣ ਮੁੱਖ ਮੰਤਰੀ (ਸੀ. ਐੱਮ.) ਕੌਣ ਹੋਵੇਗਾ?
ਕਾਂਗਰਸੀ ਵਰਕਰਾਂ ਤੋਂ ਪੁੱਛਿਆ ਰਾਹੁਲ ਗਾਂਧੀ ਨੇ ਇਹ ਸਵਾਲ-
ਹੁਣ ਕਾਂਗਰਸ ਕਿਸ ਨੂੰ ਸੂਬੇ ਦਾ ਮੁੱਖ ਮੰਤਰੀ ਚੁਣੇ ਇਸ ‘ਤੇ ਚਰਚਾ ਚੱਲ ਰਹੀ ਹੈ ਅਤੇ ਰਾਹੁਲ ਗਾਂਧੀ ਮੁੱਖ ਮੰਤਰੀ ਚੁਣਨ ਦੇ ਲਈ ਨਵਾਂ ਰਸਤਾ ਅਪਣਾ ਰਹੇ ਹਨ। ਅਸਲ ‘ਚ ਰਾਹੁਲ ਗਾਂਧੀ ਹੁਣ ਵਰਕਰਾਂ ਤੋਂ ਪੁੱਛ ਰਹੇ ਹਨ ਕਿ ਸੂਬੇ ‘ਚ ਮੁੱਖ ਮੰਤਰੀ ਕਿਸ ਨੂੰ ਬਣਾਇਆ ਜਾਵੇ।
ਰਾਜਸਥਾਨ ‘ਚ ਜਿੱਥੇ ਮੁੱਖ ਮੰਤਰੀ ਦੀ ਦੌੜ ‘ਚ ਅਸ਼ੋਕ ਗਲਹੋਤ ਅਤੇ ਸਚਿਨ ਪਾਇਲਟ ਹਨ, ਦੂਜੇ ਪਾਸੇ ਮੱਧ ਪ੍ਰਦੇਸ਼ ‘ਚ ਪ੍ਰਦੇਸ਼ ਪ੍ਰਧਾਨ ਕਮਲਨਾਥ ਅਤੇ ਜਯੋਤਿਰਾਦਿੱਤਿਯ ਸਿੰਧੀਆਂ ਇਸ ਦੌੜ ‘ਚ ਸ਼ਾਮਿਲ ਹਨ। ਇਸ ਤੋਂ ਇਲਾਵਾ ਛੱਤੀਸਗੜ੍ਹ ‘ਚ ਇਨ੍ਹਾਂ ਨੇਤਾਵਾਂ ਦੇ ਨਾਂ ਮੁੱਖ ਮੰਤਰੀ ਅਹੁਦੇ ਲਈ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਭੁਪੇਸ਼ ਬਘੇਲ, ਟੀ. ਐੱਸ. ਸਿੰਘ ਦੇਵ , ਤਾਮਰਪੁਜ ਅਤੇ ਡਾ. ਚਰਣਦਾਸ ਮਹੰਤ ਆਦਿ ਸ਼ਾਮਿਲ ਹਨ।