ਸਿਲਵਾਸਾ— ਗੁਜਰਾਤ ਦੇ ਦਾਦਰਾ ਅਤੇ ਨਗਰ ਹਵਾਲੇ ਸਥਿਤ ਇਕ ਸਟੀਲ ਫੈਕਟਰੀ ਦੀ ਭੱਠੀ ‘ਚ ਵੀਰਵਾਰ ਤੜਕੇ ਧਮਾਕਾ ਹੋਣ ਨਾਲ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਕੇਂਦਰ ਸ਼ਾਸਤ ਪ੍ਰਦੇਸ਼ ਦੇ ਹੈੱਡ ਕੁਆਰਟਰ ਸ਼ਹਿਰ ਸਿਲਵਾਸਾ ਦੇ ਪੁਲਸ ਇੰਸਪੈਕਟਰ ਪੀ.ਵੀ. ਮਹਾਜਨ ਨੇ ਦੱਸਿਆ ਕਿ ਕ੍ਰਿਸ਼ਨਾ ਸਟੀਲ ਨਾਂ ਦੀ ਕੰਪਨੀ ਦੀ ਭੱਠੀ ‘ਚ ਤੜਕੇ ਲਗਭਗ 2.30 ਵਜੇ ਅਚਾਨਕ ਧਮਾਕਾ ਹੋ ਗਿਆ, ਜਿਸ ਨਾਲ ਉੱਥੇ ਕੰਮ ਕਰ ਰਹੇ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਧਮਾਕੇ ਦੇ ਕਾਰਨਾਂ ਅਤੇ ਪੂਰੀ ਘਟਨਾ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।