ਨਵੀਂ ਦਿੱਲੀ- 1984 ਸਿੱਖ ਕਤਲੇਆਮ ਮਾਮਲੇ ‘ਚ ਦਿੱਲੀ ਹਾਈਕੋਰਟ ਨੇ ਅੱਜ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦੇ ਦਿੱਤਾ। ਇਸ ਦੌਰਾਨ ਅਦਾਲਤ ਨੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਇਸ ਤੋਂ ਇਲਾਵਾ ਅਦਾਲਤ ਨੇ 5 ਹੋਰ ਦੋਸ਼ੀਆਂ ਨੂੰ 10-10 ਸਾਲ ਦੀ ਸਜ਼ਾ ਸੁਣਾਈ ਹੈ।
ਦੱਸਣਯੋਗ ਹੈ ਕਿ ਪਹਿਲੀ ਨਵੰਬਰ 1984 ਨੂੰ ਦਿੱਲੀ ਕੈਂਟ ਦੇ ਰਾਜ ਨਗਰ ਇਲਾਕੇ ਵਿਚ ਹਿੰਸਕ ਭੀੜ ਨੇ ਜਗਦੀਸ਼ ਕੌਰ ਦੇ ਘਰ ਉਤੇ ਹਮਲਾ ਕਰਕੇ ਉਸ ਦੇ ਵੱਡੇ ਬੇਟੇ ਅਤੇ ਪਤੀ ਸਮੇਤ 5 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ। ਸੱਜਣ ਕੁਮਾਰ ਉਤੇ ਦੋਸ਼ ਹੈ ਕਿ ਉਹ ਵੀ ਇਸ ਹਿੰਸਕ ਭੀੜ ਵਿਚ ਸ਼ਾਮਿਲ ਸੀ।