ਪੰਚਕੂਲਾ— ਦੁਨੀਆ ਦਾ ਪਹਿਲਾ ਹਰਬਲ ਫੋਰੈਸਟ (ਜੰਗਲਾਤ) ਆਖਰਕਾਰ ਤਿਆਰ ਹੋ ਹੀ ਗਿਆ। ਪਤੰਜਲੀ ਪ੍ਰਮੁੱਖ ਬਾਬਾ ਰਾਮਦੇਵ ਨੇ ਇਸ ਦਾ ਉਦਘਾਟਨ ਕੀਤਾ ਅਤੇ ਦੁਨੀਆ ਨੂੰ ਇਸ ਨੂੰ ਸਮਰਪਿਤ ਕੀਤਾ। ਮੋਰਨੀ ਦੀਆਂ ਪਹਾੜੀਆਂ ‘ਚ ਕਰੀਬ 100 ਏਕੜ ਜਗ੍ਹਾ ‘ਚ ਇਹ ਹਰਬਲ ਪਾਰਕ ਬਣਾਇਆ ਗਿਆ ਹੈ। ਬੁੱਧਵਾਰ ਨੂੰ ਇਸ ਦਾ ਉਦਘਾਟਨ ਹੋਇਆ।
ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੀ ਮੌਜੂਦ ਰਹੇ। ਉੱਥੇ ਹੀ ਬਾਬਾ ਰਾਮਦੇਵ ਨੇ ਮੁੱਖ ਮੰਤਰੀ ਦੀ ਇਸ ਕੋਸ਼ਿਸ਼ ਦੀ ਸ਼ਲਾਘਾ ਕੀਤੀ। ਬਾਬਾ ਨੇ ਦੱਸਿਆ ਕਿ ਇੱਥੇ 1100 ਬੂਟੇ ਲਗਾਏ ਗਏ ਹਨ ਅਤੇ 25 ਹਜ਼ਾਰ ਜੜੀ-ਬੂਟੀਆਂ ਦੇਖਣ ਨੂੰ ਮਿਲਣਗੀਆਂ। ਇਸ ਨਾਲ ਪ੍ਰਦੇਸ਼ ‘ਚ ਮੈਡੀਕਲ ਟੂਰਿਜਮ (ਸੈਰ-ਸਪਾਟੇ) ਨੂੰ ਉਤਸ਼ਾਹ ਮਿਲੇਗਾ।